ਕੈਨੇਡਾ 'ਚ ਲੁਟੇਰਿਆਂ ਦਾ ਕਾਰਾ, ਬੰਦੂਕ ਦੀ ਨੋਕ 'ਤੇ ਲੁੱਟਿਆ 'ਚੀਜ਼ ਬਰਗਰ'

12/13/2017 1:24:18 AM

ਹੈਮਡਨ— ਆਏ ਦਿਨ ਲੁੱਟਾਂ ਖੋਹਾਂ ਦੀਆਂ ਕਈ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਲੁੱਟ ਦੀ ਇਕ ਅਜਿਹੀ ਵਾਰਦਾਤ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਸੀਂ ਸ਼ਾਇਦ ਹੀ ਸੁਣੀ ਜਾਂ ਦੇਖੀ ਹੋਵੇਗੀ, ਜਿਥੇ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਨਕਦ ਜਾਂ ਗਹਿਣੇ ਨਹੀਂ ਲੁੱਟੇ, ਸਗੋਂ ਉਹ ਵਿਅਕਤੀ ਕੋਲੋਂ 'ਚੀਜ਼ ਬਰਗਰ' ਨਾਲ ਭਰਿਆ ਬੈਗ ਲੁੱਟ ਕੇ ਲੈ ਗਏ।
ਜੀ ਹਾਂ ਇਹ ਮਾਮਲਾ ਕੈਨੇਡਾ ਦਾ ਹੈ, ਜਿਥੇ ਬੀਤੇ ਸ਼ਨੀਵਾਰ ਨੂੰ ਰਾਹ ਜਾਂਦੇ ਇਕ ਵਿਅਕਤੀ ਕੋਲੋਂ ਅਣਪਛਾਤੇ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ 'ਚੀਜ਼ ਬਰਗਰ' ਨਾਲ ਭਰੇ ਬੈਗ ਨੂੰ ਖੋਹ ਲਿਆ। 23 ਸਾਲਾਂ ਪੀੜਤ ਵਿਅਕਤੀ ਨੇ ਇਸ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਹੈ। ਹੈਮਡਨ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਉਨਾਂ ਅਣਪਛਾਤੇ ਸ਼ੱਕੀ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਪੁਲਸ ਨੇ ਇਹ ਵੀ ਸੂਚਨਾ ਦਿੱਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਉਨ੍ਹਾਂ ਸ਼ੱਕੀ ਲੁਟੇਰਿਆਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਸ ਨੂੰ ਸੰਪਰਕ ਕਰ ਸਕਦਾ ਹੈ।


Related News