ਮੈਲਬੌਰਨ ਸਥਿਤ ਘਰ ''ਚੋਂ ਮਿਲੀ ਵਿਅਕਤੀ ਦੀ ਲਾਸ਼

06/26/2017 2:47:06 PM

ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ 'ਚ ਸੋਮਵਾਰ ਨੂੰ ਇਕ ਘਰ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ। ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਪੱਛਮੀ ਮੈਲਬੌਰਨ 'ਚ ਡੇਅਰ ਪਾਰਕ ਸਥਿਤ ਇਕ ਘਰ 'ਚੋਂ ਵਿਅਕਤੀ ਦੀ ਲਾਸ਼ ਮਿਲੀ। ਪੁਲਸ ਦੇ ਸੀਨੀਅਰ ਕਾਂਸਟੇਬਲ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਘਟਨਾ ਵਾਲੀ ਥਾਂ ਏਰਿਨ ਸੁਕੇਅਰ, ਡਰੇਕ ਪਾਰਕ ਸਥਿਤ ਘਰ 'ਚ ਤਕਰੀਬਨ 4.25 ਵਜੇ ਗਈ। ਪੁਲਸ ਮੌਤ ਨੂੰ ਸ਼ੱਕੀ ਦੱਸ ਰਹੀ ਹੈ ਅਤੇ ਘਟਨਾ ਦੀ ਜਾਂਚ 'ਚ ਜੁਟੀ ਹੋਈ ਹੈ। 
ਪੁਲਸ ਦਾ ਕਹਿਣਾ ਹੈ ਕਿ ਉਸ ਨੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਘੇਰ ਲਿਆ ਹੈ ਅਤੇ ਤਾਂ ਕਿ ਘਰ 'ਚ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾ ਸਕੀ ਕਿ ਵਿਅਕਤੀ ਦੀ ਮੌਤ ਕਿਸ ਤਰ੍ਹਾਂ ਹੋਈ। ਸਥਾਨਕ ਵਾਸੀ ਇਸ ਖਬਰ ਤੋਂ ਘਬਰਾਏ ਹੋਏ ਹਨ। ਇਲਾਕੇ 'ਚ ਰਹਿਣ ਵਾਲੇ ਇਕ ਸਥਾਨਕ ਵਾਸੀ ਨੇ ਕਿਹਾ ਕਿ ਉਹ ਹੈਰਾਨ ਹੈ ਤੇ ਘਬਰਾਇਆ ਹੋਇਆ ਹੈ। ਇਹ ਬਹੁਤ ਦੀ ਡਰਾਵਣੀ ਘਟਨਾ ਹੈ।


Related News