ਸ਼ਖਸ ਨੇ ਮੋਟਾਪਾ ਘੱਟ ਹੋਣ ''ਤੇ ਕੁਝ ਇਸ ਤਰ੍ਹਾਂ ਮਨਾਇਆ ਜਸ਼ਨ, ਸੋਸ਼ਲ ਮੀਡੀਆ ਹੋ ਰਹੀ ਹੈ ਚਰਚਾ

08/18/2017 7:09:41 PM

ਲੰਡਨ— ਮੋਟਾਪਾ ਹਰ ਕਿਸੇ ਲਈ ਵੱਡੀ ਪਰੇਸ਼ਾਨੀ ਬਣ ਜਾਂਦਾ ਹੈ। ਮੋਟਾਪੇ ਨੂੰ ਘੱਟ ਕਰਨਾ ਬਹੁਤ ਵਾਰੀ ਇਕ ਚੁਣੌਤੀ ਵੀ ਬਣ ਜਾਂਦੀ ਹੈ। ਬਹੁਤ ਸਾਰੇ ਲੋਕ ਮੋਟਾਪੇ ਨੂੰ ਘੱਟ ਕਰਨ ਲਈ ਸਖਤ ਮਿਹਨਤ ਕਰਦੇ ਹਨ, ਤਾਂ ਜਾ ਕੇ ਉਨ੍ਹਾਂ ਨੂੰ ਸਫਲਤਾ ਮਿਲਦੀ ਹੈ। 37 ਸਾਲ ਦੇ ਚਾਲਰਸ ਪਾਸਕ ਕਈ ਕਿਲੋ ਵਜ਼ਨ ਘਟਾ ਕੇ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਹਨ। ਉਨ੍ਹਾਂ ਨੇ ਮੋਟਾਪਾ ਘੱਟ ਕਰਨ 'ਤੇ ਆਪਣੀ ਜਿੱਤ ਦਾ ਜਸ਼ਨ 20 ਸਾਲ ਬਾਅਦ ਨਹਾ ਕੇ ਮਨਾਇਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਾਸਕ ਆਪਣੇ ਪਸੰਦੀਦਾ ਬਾਥਟਬ ਵਿਚ ਪੂਰੀ ਤਰ੍ਹਾਂ ਨਾਲ ਫਿਟ ਨਹੀਂ ਆਉਂਦੇ ਸਨ, ਇਸ ਲਈ ਉਹ 20 ਸਾਲਾਂ ਤੱਕ ਨਹੀਂ ਨਹਾਏ ਹੀ ਨਹੀਂ। ਇਸ ਲਈ ਵਜ਼ਨ ਘੱਟ ਹੋਣ 'ਤੇ ਉਨ੍ਹਾਂ ਨੇ ਆਪਣੇ ਪਸੰਦੀਦਾ ਬਾਥਟਬ ਵਿਚ ਨਹਾ ਕੇ ਜਸ਼ਨ ਮਨਾਇਆ, ਨਾ ਕਿ ਕੋਈ ਪਾਰਟੀ ਕਰ ਕੇ। 
ਦੱਸਿਆ ਜਾ ਰਿਹਾ ਹੈ ਕਿ ਪਾਸਕ ਦਾ ਵਜ਼ਨ 212 ਕਿਲੋ ਸੀ। ਉਨ੍ਹਾਂ ਨੇ ਆਪਣਾ ਮੋਟਾਪਾ ਘੱਟ ਕਰਨ ਲਈ ਜੀਅ ਤੋੜ ਕੋਸ਼ਿਸ਼ ਕੀਤੀ। 15 ਮਹੀਨਿਆਂ ਵਿਚ ਉਨ੍ਹਾਂ ਨੇ 90 ਕਿਲੋ ਵਜ਼ਨ ਘੱਟ ਕਰ ਲਿਆ ਅਤੇ 28 ਇੰਚ ਕਮਰ ਘਟਾ ਲਈ। ਉਹ ਆਪਣਾ ਕੋਈ ਵੀ ਕੰਮ ਠੀਕ ਢੰਗ ਨਾਲ ਨਹੀਂ ਕਰ ਸਕਦੇ ਸਨ। ਪਿਛਲੇ ਸਾਲ ਉਨ੍ਹਾਂ ਦੇ ਇਕ ਦੋਸਤ ਦੀ ਕੈਂਸਰ ਨਾਲ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਹ ਆਪਣੀ ਸਿਹਤ ਨੂੰ ਲੈ ਕੇ ਚੌਕਸ ਹੋ ਗਏ। ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਆਪਣਾ ਵਜ਼ਨ ਘੱਟ ਕਰਨਗੇ। 66 ਇੰਚ ਅਤੇ 8 ਐਕਸ ਐੱਲ ਦੀ ਪੈਂਟ ਪਹਿਨਣ ਵਾਲੇ ਪਾਸਕ ਹੁਣ ਕਾਫੀ ਫਿਟ ਨਜ਼ਰ ਆਉਂਦੇ ਹਨ। ਪਾਸਕ ਦਾ ਵਜ਼ਨ ਘਟਾਉਣ 'ਚ ਉਸ ਦੀ ਗਰਲਫਰੈਂਡ ਨੇ ਬਹੁਤ ਮਦਦ ਕੀਤੀ। ਪਾਸਕ ਦਾ ਕਹਿਣਾ ਹੈ ਕਿ ਮੇਰੀ ਗਰਲਫਰੈਂਡ ਨੇ ਮੇਰਾ ਸਾਥ ਦਿੱਤਾ ਅਤੇ ਉਸ ਦੀ ਵਜ੍ਹਾ ਤੋਂ ਹੀ ਮੈਂ ਇਹ ਮੁਕਾਮ ਹਾਸਲ ਕਰ ਸਕਿਆ ਹਾਂ।


Related News