ਮੈਲਕਮ ਟਰਨਬੁੱਲ ਨੇ ਈਦ ਮੌਕੇ ਦਿੱਤਾ ਪਿਆਰਾ ਸੰਦੇਸ਼, ਕਿਹਾ- ਅਸੀਂ ਸਾਰੇ ਇਕਜੁਟ ਹਾਂ

06/26/2017 1:33:56 PM

ਮੈਲਬੌਰਨ— ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਰਹਿੰਦੇ ਮੁਸਲਿਮ ਭਾਈਚਾਰੇ ਦੇ ਲੋਕ ਈਦ-ਉਲ-ਫਿਤਰ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਨ। ਆਸਟਰੇਲੀਆ 'ਚ ਰਹਿੰਦੇ ਮੁਸਲਿਮ ਭਾਈਚਾਰੇ ਦੇ ਲੋਕ ਈਦ ਦਾ ਤਿਉਹਾਰ ਮਨਾ ਰਹੇ ਹਨ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਈਦ ਮੌਕੇ ਇਕ ਪ੍ਰੋਗਰਾਮ ਦੌਰਾਨ ਮੁਸਲਮਾਨਾਂ ਨਾਲ ਭਰੇ ਕਮਰੇ 'ਚ ਕਿਹਾ ਕਿ ਅਸੀਂ ਵੰਡੇ ਹੋਏ ਨਹੀਂ, ਸਗੋਂ ਇਕਜੁਟ ਹਾਂ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਲਈ ਅੱਤਵਾਦ ਇਕ ਚੁਣੌਤੀ ਬਣੀ ਹੈ। ਟਰਨਬੁੱਲ ਨੇ ਨੇ ਅੱਤਵਾਦ ਨੂੰ ਹਰਾਉਣ ਲਈ ਏਕਤਾ ਦੀ ਅਪੀਲ ਕੀਤੀ। ਟਰਨਬੁੱਲ ਮੈਲਬੌਰਨ 'ਚ ਰਿਚਮੰਡ ਫੁੱਟਬਾਲ ਕਲੱਬ 'ਚ ਆਯੋਜਿਤ ਈਦ ਦੇ ਪ੍ਰੋਗਰਾਮ ਦੌਰਾਨ ਬੋਲ ਰਹੇ ਸਨ। 
ਟਰਨਬੁੱਲ ਨੇ ਕਿਹਾ ਕਿ ਯਾਦ ਰੱਖੋ ਕਿ ਅੱਤਵਾਦ ਸਾਨੂੰ ਹਮੇਸ਼ਾ ਵੰਡਣ ਦੀ ਕੋਸ਼ਿਸ਼ ਕਰਨਗੇ ਪਰ ਅਸੀਂ ਇਕਜੁਟ ਹਾਂ ਅਤੇ ਇਕਜੁਟ ਰਹਾਂਗੇ। ਸਾਨੂੰ ਸਾਰਿਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਲੋੜ ਅਤੇ ਆਪਸੀ ਸਹਿਯੋਗ ਕਰਦੇ ਰਹਿਣਾ ਚਾਹੀਦਾ ਹੈ। ਟਰਨਬੁੱਲ ਨੇ ਬਹੁਤ ਵਾਰ  ਇਸ ਗੱਲ ਨੂੰ ਦੋਹਰਾਇਆ ਹੈ ਕਿ ਆਸਟਰੇਲੀਆ ਨੂੰ ਦੁਨੀਆ 'ਚ  ਬਹੁ-ਸੱਭਿਆਚਾਰਕ ਸਮਾਜ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਅਜਿਹਾ ਕਿਉਂ ਹੈ, ਕਿਉਂਕਿ ਆਸਟਰੇਲੀਆ ਹਰ ਕਿਸੇ ਦਾ ਮਾਣ ਕਰਦਾ। ਇੱਥੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇੱਥੇ ਆਉਣ ਵਾਲੇ ਕਿਸ ਧਰਮ ਨਾਲ ਜੁੜਿਆਂ ਹੈ, ਉਨ੍ਹਾਂ ਦਾ ਰੰਗ ਕਿਹੋ ਜਿਹਾ ਹੈ ਅਤੇ ਉਨ੍ਹਾਂ ਦਾ ਪਿਛੋਕੜ ਕੀ ਹੈ। ਇੱਥੇ ਹਰ ਕਿਸੇ ਦੀਆਂ ਕਦਰਾਂ-ਕੀਮਤਾਂ ਦਾ ਸਨਮਾਨ ਕੀਤਾ ਜਾਂਦਾ ਹੈ।


Related News