ਲੰਡਨ ’ਚ ਭਿਆਨਕ ਸੜਕ ਹਾਦਸੇ ਦੌਰਾਨ ਔਰਤ ਦੀ ਹੋਈ ਮੌਤ, ਨਹੀਂ ਹੋਈ ਪਛਾਣ

12/12/2017 5:10:07 PM

ਲੰਡਨ (ਏਜੰਸੀ)- ਸੜਕ ਪਾਰ ਕਰ ਰਹੀ ਇਕ ਔਰਤ ਨੂੰ 2 ਲਾਰੀ ਅਤੇ 2 ਕਾਰਾਂ ਵਲੋਂ ਟੱਕਰ ਮਾਰ ਦਿੱਤੀ ਗਈ ਪਰ ਉਹ ਰੁਕਣ ਦੀ ਬਜਾਏ ਉਥੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਕਿਸੇ ਵੀ ਡਰਾਈਵਰ ਨੇ ਔਰਤ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਉਸ ਨੂੰ ਉਥੇ ਮਰਨ ਲਈ ਛੱਡ ਦਿੱਤਾ।
ਜਾਣਕਾਰੀ ਮੁਤਾਬਕ ਸਾਊਥ ਲੰਡਨ ਦੇ ਟਲਸ ਹਿਲ ’ਚ ਨੋਰਵੁਡ ਰੋਡ ’ਤੇ ਇਕ ਔਰਤ ਸੜਕ ਪਾਰ ਕਰ ਰਹੀ ਸੀ, ਜਿਸ ਦੌਰਾਨ ਉਸ ਨੂੰ 2 ਟਰੱਕ ਡਰਾਈਵਰਾਂ ਅਤੇ 2 ਕਾਰਾਂ ਚਾਲਕਾਂ ਨੇ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਕਰ ਦਿੱਤਾ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਉਨ੍ਹਾਂ ਨੇ ਜ਼ਰਾ ਵੀ ਇਨਸਾਨੀਅਤ ਨਹੀਂ ਦਿਖਾਈ ਅਤੇ ਨਾ ਹੀ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਇਹ ਹਾਦਸਾ ਸਵੇਰੇ 6-45 ਵਜੇ ਵਾਪਰਿਆ। ਔਰਤ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਨੇ 7-20 ਵਜੇ ਮ੍ਰਿਤਕ ਐਲਾਨ ਦਿੱਤਾ। ਮੈਟਰੋਪੋਲੀਟਨ ਪੁਲਸ ਬੁਲਾਰੇ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਸਵੇਰੇ ਐਂਬੂਲੈਂਸ ਨੂੰ ਬੁਲਾਇਆ ਗਿਆ ਅਤੇ ਔਰਤ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਔਰਤ ਦੀ ਪਛਾਣ ਤਾਂ ਨਹੀਂ ਹੋ ਸਕੀ ਪਰ ਉਸ ਦੀ ਉਮਰ 20 ਤੋਂ 30 ਸਾਲ ਦੀ ਲੱਗਦੀ ਹੈ। ਪੁਲਸ ਵਲੋਂ ਲਾਰੀ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।


Related News