ਯਮਨ ਦੀ ਲੜਾਈ ਵਿਚ ਪਿਛਲੇ ਸਾਲ ਬੱਚਿਆਂ ਦੀ ਮੌਤ- ਯੂ. ਐਨ. ਰਿਪੋਰਟ

08/18/2017 7:05:42 PM

ਨਿਊਯਾਰਕ— ਸੰਯੁਕਤ ਰਾਸ਼ਟਰ ਦੀ ਇਕ ਮਸੌਦਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਊਦੀ ਦੀ ਅਗਵਾਈ ਵਾਲੀ ਗਠਜੋੜ ਯਮਨ ਵਿਚ ਘਰੇਲੂ ਸੰਘਰਸ਼ ਵਿਚ ਪਿਛਲੇ ਸਾਲ ਮਾਰੇ ਗਏ ਅਤੇ ਜ਼ਖਮੀ ਹੋਏ ਅੱਧੇ ਤੋਂ ਜ਼ਿਆਦਾ ਬੱਚਿਆਂ ਲਈ ਜ਼ਿੰਮੇਵਾਰ ਹੈ। ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਪ੍ਰਾਪਤ ਹੋਈ ਰਿਪੋਰਟ ਵਿਚ 1340 ਬੱਚਿਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ, ਜਿਸ ਵਿਚ 683 ਯਾਨੀ 51 ਫੀਸਦੀ ਗਠਜੋੜ ਦੇ ਹਮਲਿਆਂ ਵਿਚ ਮਾਰੇ ਗਏ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਅਤੇ ਹਸਪਤਾਲਾਂ ਉੱਤੇ 52 ਵਿਚੋਂ 38 ਹਮਲੇ ਯਾਨੀ ਤੀਜਾ ਹਿੱਸਾ ਹਮਲੇ ਗਠਜੋੜ ਨੇ ਕੀਤੇ ਹਨ। ਬੱਚਿਆਂ ਅਤੇ ਫੌਜੀ ਸੰਘਰਸ਼ ਉੱਤੇਇਇਸ ਮਸੌਦਾ ਰਿਪੋਰਟ ਦਾ ਨਤੀਜਾ ਪਿਛਲੇ ਸਾਲ ਦੀ ਰਿਪੋਰਟ 'ਚ ਮੇਲ ਖਾਂਦਾ ਹੈ, ਜਦੋਂ ਅਮਰੀਕਾ ਹਮਾਇਤੀ ਗਠਜੋੜ ਨੂੰ ਬਾਲ ਅਧਿਕਾਰਾਂ ਦੀ ਉਲੰਘਣਾ ਲਈ ਸੰਯੁਕਤ ਰਾਸ਼ਟਰ ਦੀ ਕਾਲੀ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ। ਸਾਊਦੀ ਅਰਬ ਅਤੇ ਫੌਜੀ ਗਠਜੋੜ ਹਮਾਇਤੀਆਂ ਨੇ ਕਈ ਸੰਯੁਕਤ ਰਾਸ਼ਟਰ ਪ੍ਰੋਗਰਾਮ ਦੀ ਫੰਡਿੰਗ ਰੋਕਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਇਸ ਨੂੰ ਉਸ ਸਮੇਂ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਸੂਚੀ 'ਚੋਂ ਹਟਾ ਦਿੱਤਾ ਸੀ। 
ਪਰ ਬਾਨ ਨੇ ਕਿਹਾ ਸੀ ਕਿ ਇਹ ਰਿਪੋਰਟ ਨੂੰ ਲੈ ਕੇ ਅੜੇ ਹਨ, ਜਿਸ ਵਿਚ ਸੰਯੁਕਤ ਰਾਸ਼ਟਰ ਨੇ ਸਾਲ ਵਿਚ ਯਮਨ ਵਿਚ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਗਿਣਤੀ ਸਾਲ ਦੇ ਮੁਕਾਬਲੇ ਵਿਚ ਕਈਇਗੁਣਾ ਜ਼ਿਆਦਾ ਹੈ। ਫੌਰਨ ਪਾਲਸੀ ਮੈਗਜ਼ੀਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਬਾਲ ਅਤੇ ਹਥਿਆਰਬੰਦ ਸੰਘਰਸ਼ ਦੇ ਮਾਮਲਿਆਂ ਲਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਪ੍ਰਤੀਨਿਧੀ ਵਿਰੀਜੀਨਾ ਗਾਂਬਾ ਇਹ ਸਿਫਾਰਿਸ਼ ਕਰਨਾ ਚਾਹੁੰਦੀ ਹੈ ਕਿ ਸਾਊਦੀ ਦੀ ਅਗਵਾਈ ਵਾਲੇ ਗਠਜੋੜ ਨੂੰ ਬੱਚਿਆਂ ਨੂੰ ਕਤਲ ਕਰਨ ਜਾਂ ਉਨ੍ਹਾਂ ਨੂੰ ਅਪਾਹਜ ਬਣਾਉਣ ਵਾਲੇ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਕੀਤਾ ਜਾਵੇ। ਸੰਯੁਕਤ ਰਾਸ਼ਟਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ ਨੇ ਮਸੌਦਾ ਰਿਪੋਰਟ ਦੇਖੀ ਨਹੀਂ ਹੈ, ਜੋ ਲੀਕ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਵਿਸ਼ਾਵਸਤੂ 'ਤੇ ਹੁਣ ਵੀ ਵਾਰਤਾ ਚੱਲ ਰਹੀ ਹੈ ਅਤੇ ਇਸ ਗੱਲ ਦਾ ਫੈਸਲਾ ਗੁਤਾਰੇਸ ਕਰਨਗੇ ਕਿ ਕਾਲੀ ਸੂਚੀ 'ਚ ਕਿਸ ਨੂੰ ਪਾਇਆ ਜਾਵੇ। 


Related News