ਸ਼੍ਰੀਲੰਕਾ ਨੇ ਕੂੜੇ ਦੇ ਭੰਡਾਰਨ ਨੂੰ ਇੱਕ ਜ਼ਰੂਰੀ ਸੇਵਾ ਐਲਾਨਿਆ

Friday, April 21, 2017 3:51 PM
ਸ਼੍ਰੀਲੰਕਾ ਨੇ ਕੂੜੇ ਦੇ ਭੰਡਾਰਨ ਨੂੰ ਇੱਕ ਜ਼ਰੂਰੀ ਸੇਵਾ ਐਲਾਨਿਆ
ਕੋਲੰਬੋ— ਸ਼੍ਰੀਲੰਕਾ ਨੇ ਕੂੜੇ ਦੇ ਭੰਡਾਰਨ ਨੂੰ ਇੱਕ ''ਜ਼ਰੂਰੀ ਸੇਵਾ'' ਐਲਾਨਿਆ ਹੈ ਅਤੇ ਕਿਹਾ ਹੈ ਕਿ ਜੇਕਰ ਕੋਈ ਵੀ ਹੁਕਮ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਬਿਨਾਂ ਕਿਸੇ ਵਾਰੰਟ ਦੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਫੈਸਲਾ ਕੂੜੇ ਦੇ ਇੱਕ ਢੇਰ ਦੇ ਭਿਆਨਕ ਤਰੀਕੇ ਨਾਲ ਤਬਾਹ ਹੋ ਜਾਣ ਤੋਂ ਬਾਅਦ ਲਿਆ ਗਿਆ ਹੈ। ਇਸ ਹਾਦਸੇ ''ਚ 33 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਘਰ ਨੁਕਸਾਨੇ ਗਏ ਸਨ। ਹੁਕਮ ''ਚ ਕੂੜੇ ਦੇ ਨਿਪਟਾਰੇ, ਕੂੜੇ ਦੀ ਸ਼ੁਧਾਈ, ਆਵਾਜਾਈ ਅਤੇ ਭੰਡਾਰਣ ਨੂੰ ਸ਼ਾਮਲ ਕੀਤਾ ਗਿਆ। ਜੇਕਰ ਕੋਈ ਵੀ ਵਿਅਕਤੀ ਹੁਕਮ ਦੀ ਉਲੰਘਣਾ ਕਰਦਾ ਜਾਂ ਫਿਰ ਕਿਸੇ ਵੀ ਸਰਗਰਮੀ ''ਚ ਰੁਕਾਵਟ ਪੈਦਾ ਕਰਦੇ ਹੋਏ ਫੜਿਆ ਗਿਆ ਤਾਂ ਉਸ ਨੂੰ ਬਿਨਾਂ ਕਿਸੇ ਵਾਰੰਟ ਤੋਂ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਸ ਨੂੰ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ। ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਵੀਰਵਾਰ ਨੂੰ ਇਹ ਹੁਕਮ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਵਾਸੀਆਂ ਵਲੋਂ ਰਿਵਾਇਤੀ ਤਰੀਕੇ ਨਾਲ ਨਵਾਂ ਸਾਲ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਅੱਗ ਦੀ ਘਟਨਾ ਤੋਂ ਬਾਅਦ 91 ਮੀਟਰ ਉੱਚੇ ਕੂੜੇ ਦੇ ਢੇਰ ਦੇ ਇੱਕ ਹਿੱਸੇ ਦਾ ਰਿਹਾਇਸ਼ੀ ਇਲਾਕੇ ''ਚ ਡਿੱਗਣ ਕਾਰਨ ਕੋਲੋਨਾਵਾਲਾ ਦੇ ਮੀਥੋਟਾਮੁੱਲਾ ਖੇਤਰ ''ਚ 33 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਘਰ ਤਬਾਹ ਹੋ ਗਏ, ਜਿਸ ਤੋਂ ਬਾਅਦ ਇਹ ਗਜਟ ਜਾਰੀ ਕੀਤਾ ਗਿਆ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!