ਚੀਨ ''ਚ ਖਿਸਕਿਆ ਪਹਾੜ, ਮਲਬੇ ਹੇਠਾਂ ਦੱਬੇ 100 ਲੋਕ, ਭਿਆਨਕ ਤਬਾਹੀ ਦਾ ਖਦਸ਼ਾ (ਤਸਵੀਰਾਂ)

06/24/2017 11:31:00 AM

ਬੀਜਿੰਗ— ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ ਦੇ ਪਿੰਡ ਵਿਚ ਅੱਜ ਤੜਕੇ ਪਹਾੜ ਦੇ ਖਿਸਕਣ ਕਾਰਨ ਇਕ ਪਿੰਡ ਦੇ 40 ਘਰ ਮਲਬੇ ਹੇਠਾਂ ਆ ਗਏ। ਮਲਬੇ ਹੇਠਾਂ 100 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਐਮਰਜੈਂਸੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦੇ ਬਿਆਨ ਅਨੁਸਾਰ ਪਹਾੜ ਦਾ ਇਕ ਹਿੱਸਾ ਖਿਸਕਣ ਤੋਂ ਬਾਅਦ ਮਲਬਾ ਡਿੱਗਿਆ ਅਤੇ ਪਿੰਡ ਦੇ 40 ਮਕਾਨ ਉਸ ਹੇਠਾਂ ਦੱਬ ਗਏ। ਇਸ ਨਾਲ ਨਦੀ ਦਾ 2 ਕਿਲੋਮੀਟਰ ਦਾ ਹਿੱਸਾ ਵੀ ਮਲਬੇ ਨਾਲ ਭਰ ਗਿਆ। ਇਸ ਕੁਦਰਤੀ ਆਫਤ ਨੂੰ ਲੈ ਕੇ ਅਜੇ ਤੱਕ ਹਾਲਾਤ ਪੂਰੀ ਤਰ੍ਹਾਂ ਸਾਫ ਨਹੀਂ ਹਨ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 6 ਵਜੇ ਵਾਪਰਿਆ। 
ਦੱਸਿਆ ਜਾ ਰਿਹਾ ਹੈ ਕਿ 500 ਤੋਂ ਜ਼ਿਆਦਾ ਬਚਾਅ ਕਰਮੀ ਮੌਕੇ 'ਤੇ ਮੌਜੂਦ ਹਨ। ਬਚਾਅ ਕਰਮੀ ਰੱਸੀਆਂ ਅਤੇ ਬੁਲਡੋਜ਼ਰ ਦੇ ਸਹਾਰੇ ਪੱਥਰਾਂ ਨੂੰ ਹਟਾਉਣ ਦਾ ਕੰਮ ਕਰ ਰਹੇ ਹਨ। ਸਥਾਨਕ ਪੁਲਸ ਕਪਤਾਨ ਚੇਨ ਤਾਈਬੋ ਨੇ ਦੱਸਿਆ ਕਿ ਇੱਥੇ ਕਈ ਟਨ ਪੱਥਰ ਪਿਆ ਹੈ। ਇਸ ਨੂੰ ਹਟਾਉਣ ਲਈ ਕਾਫੀ ਸਮਾਂ ਲੱਗੇਗਾ। ਹਾਲ ਹੀ ਵਿਚ ਹੋਈ ਬਾਰਿਸ਼ ਕਾਰਨ ਇਹ ਘਟਨਾ ਵਾਪਰੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਵਿਚ ਵੀ ਜ਼ਮੀਨ ਖਿਸਕਣ ਕਰਕੇ ਮਲਬੇ ਹੇਠਾਂ ਆਉਣ ਕਾਰਨ 163 ਲੋਕਾਂ ਦੀ ਮੌਤ ਹੋ ਗਈ ਸੀ। ਸਰਕਾਰ ਨੇ ਇਸ ਨੂੰ ਇਤਿਹਾਸ ਦਾ ਸਭ ਤੋਂ ਭਿਆਨਕ ਲੈਂਡਸਲਾਈਡਿੰਗ ਦੀ ਘਟਨਾ ਕਰਾਰ ਦਿੱਤਾ ਹੈ।


Kulvinder Mahi

News Editor

Related News