ਬ੍ਰੈਗਜ਼ੈਟ ਮਾਮਲੇ ''ਚ ਥੈਰੇਸਾ ਮੇਅ ਦੀ ਸਰਕਾਰ ਨੂੰ ਲੇਬਰ ਪਾਰਟੀ ਦੀ ਗੱਲ ਸੁਣਨੀ ਪਵੇਗੀ : ਵਰਿੰਦਰ ਸ਼ਰਮਾ

06/23/2017 2:58:14 PM

ਲੰਡਨ (ਰਾਜਵੀਰ ਸਮਰਾ)-ਬਰਤਾਨੀਆ ਦੀ ਸੰਸਦ ਦੀ ਅਧਿਕਾਰਤ ਸ਼ੁਰੂਆਤ ਹੋਣ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਥੈਰੇਸਾ ਮੇਅ ਦੀ ਸਰਕਾਰ ਨੂੰ ਬ੍ਰੈਗਜ਼ੈਟ ਮਾਮਲੇ 'ਚ ਹੁਣ ਲੇਬਰ ਪਾਰਟੀ ਦੀ ਵੀ ਗੱਲ ਸੁਣਨੀ ਪਵੇਗੀ। ਉਹ ਆਪਣੀਆਂ ਮਨ ਮਰਜ਼ੀਆਂ ਨਹੀਂ ਕਰ ਸਕਦੀ। ਮਹਾਰਾਣੀ ਦੇ ਭਾਸ਼ਣ 'ਤੇ ਪ੍ਰਤੀਕਰਮ ਕਰਦਿਆਂ ਐਮ. ਪੀ. ਸ਼ਰਮਾ ਨੇ ਕਿਹਾ ਕਿ ਹੁਣ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਚੋਣ ਮਨੋਰਥ ਪੱਤਰ 'ਚ ਕੀਤੇ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਕਿਉਂਕਿ ਮਹਾਰਾਣੀ ਦੇ ਭਾਸ਼ਣ 'ਚ ਸਰਕਾਰ ਦੇ ਅਗਲੇ ਪ੍ਰੋਗਰਾਮਾਂ 'ਚ ਅਜਿਹਾ ਕੁੱਝ ਵੀ ਨਹੀਂ ਸੀ, ਜੋ ਦੇਸ਼ ਨੂੰ ਅੱਗੇ ਲਿਜਾ ਸਕੇ। ਉਨ੍ਹਾਂ ਕਿਹਾ ਕਿ ਬ੍ਰੈਗਜ਼ੈਟ ਮਾਮਲੇ 'ਚ ਨੀਤੀਆਂ ਬਣਾਉਣ ਮੌਕੇ ਭਾਰਤ ਅਤੇ ਹੋਰਨਾਂ ਦੇਸ਼ਾਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੀ ਨੀਤੀਆਂ ਸਪੱਸ਼ਟ ਕਰਨੀਆਂ ਹੋਣਗੀਆਂ।


Related News