ਈਰਾਨ ਨਾਲ ਕੂਟਨੀਤਿਕ ਸਬੰਧਾਂ ਨੂੰ ਲੈ ਕੇ ਕੁਵੈਤ ਨੇ ਕੀਤੀ ਕਾਰਵਾਈ

07/20/2017 6:59:38 PM

ਦੁਬਈ— ਕੁਵੈਤ ਨੇ ਪਿਛਲੇ ਸਾਲ ਅਦਾਲਤ ਦੇ ਫੈਸਲੇ ਨੂੰ ਲੈ ਕੇ ਈਰਾਨ ਦੇ ਨਾਲ ਕੂਟਨੀਤਿਕ ਸਬੰਧਾਂ ਦੇ ਸਿਲਸਿਲੇ 'ਚ ਕੁਝ ਜ਼ਰੂਰੀ ਕਦਮ ਚੁੱਕੇ ਹਨ। ਕੁਵੈਤ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। 
ਅਰਬ ਮੀਡੀਆ ਦੇ ਮੁਤਾਬਕ ਕੁਵੈਤ 'ਚ ਈਰਾਨ ਨੇ ਆਪਣੇ ਦੂਤਘਰ ਨੂੰ ਬੰਦ ਕਰ ਦਿੱਤਾ ਹੈ। ਪਿਛਲੇ ਸਾਲ ਕੁਵੈਤ ਨੇ ਈਰਾਨ ਤੇ ਲੇਬਨਾਨ ਦੇ ਸ਼ਿਆ ਮੁਸਲਿਮ ਸਮੂਹ ਹਿਜ਼ਬੁਲਾਹ ਦੇ ਲਈ ਜਾਸੂਸੀ ਦੇ ਦੋਸ਼ਾਂ 'ਚ ਇਕ ਈਰਾਨੀ ਤੇ ਕੁਝ ਕੁਵੈਤੀ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਕੁਵੈਤ ਦੇ ਕਾਰਜਕਾਰੀ ਸੂਚਨਾ ਪ੍ਰਸਾਰਣ ਮੰਤਰੀ ਸ਼ੇਖ ਮੁਹੰਮਦ ਅਲ-ਮੁਬਾਰਕ ਅਲ-ਸਬਹ ਨੇ ਵਿਆਨਾ ਸੰਧੀ ਦੇ ਮੁਤਾਬਕ ਈਰਾਨ ਦੇ ਨਾਲ ਕੂਟਨੀਤਿਕ ਸਬੰਧਾਂ ਦੀ ਦਿਸ਼ਾ 'ਚ ਇਹ ਕਦਮ ਚੁੱਕੇ ਹਨ।


Related News