ਜਾਣੋ, ਕਿਵੇਂ ਸ਼ਰਾਬ ਪੀਣ ਨਾਲ ਇਨਸਾਨ ਜਲਦੀ ਹੋ ਜਾਂਦਾ ਹੈ ਬੁੱਢਾ

06/27/2017 12:36:40 PM

ਵਾਸ਼ਿੰਗਟਨ— ਹਾਲ ਹੀ 'ਚ ਇਕ ਸੋਧ 'ਚ ਪਤਾ ਚੱਲਿਆ ਹੈ ਕਿ ਜੋ ਵਿਅਕਤੀ ਜਿੰਨੀ ਜ਼ਿਆਦਾ ਸ਼ਰਾਬ ਪੀਂਦਾ ਹੈ, ਉਸ ਦੀਆਂ ਕੋਸ਼ਿਕਾਵਾਂ ਦੀ ਉਮਰ ਉਨੀ ਹੀ ਵੱਧ ਜਾਂਦੀ ਹੈ।
ਡੇਨਵਰ 'ਚ 24-28 ਜੂਨ ਨੂੰ 'ਸੋਸਾਇਟੀ ਆਨ ਐਲਕੋਹਲਿਜਮ' 'ਤੇ ਰਿਸਰਚ ਹੋਈ। ਇਸ 40ਵੀਂ ਸਾਲਾਨਾ ਸਾਇੰਟਿਫਿਕ ਮੀਟਿੰਗ 'ਚ ਸੋਧ ਕਰਤਾਵਾਂ ਨੇ ਪਾਇਆ ਕਿ ਸ਼ਰਾਬੀ ਰੋਗੀਆਂ ਦੀ 'ਟੇਲੋਮੇਰੀ ਲੈਂਥ' ਘੱਟ ਸੀ। ਇਸ ਕਾਰਨ ਉਨ੍ਹਾਂ ਨੂੰ ਉਮਰ ਨਾਲ ਸੰਬੰਧਿਤ ਬੀਮਾਰੀਆਂ ਜਿਵੇਂ ਕਾਰਡਿਓਵਾਸਕੁਲਰ ਰੋਗ, ਡਾਇਬੀਟੀਜ਼, ਕੈਂਸਰ ਅਤੇ ਡਿਮੇਂਸ਼ਿਆ ਹੋਣ ਦਾ ਖਤਰਾ ਵੱਧ ਗਿਆ ਸੀ।
ਕੋਬੇ ਯੂਨੀਵਰਸਿਟੀ 'ਗਰੈਜੁਏਟ ਸਕੂਲ ਆਫ ਮੈਡੀਸਨ' ਦੇ ਨਾਰੂਇਸਾ ਯਾਮਾਕੀ ਮੁਤਾਬਕ ਟੇਲੋਮੇਰੀਜ ਮਨੁੱਖੀ ਗੁਣ ਸੂਤਰਾਂ ਦੇ ਅਖੀਰ 'ਚ ਪਾਇਆ ਜਾਣ ਵਾਲਾ 'ਪ੍ਰੋਟੀਨ ਕੈਪ' ਹੈ, ਜੋ ਉਮਰ ਵੱਧਣ ਅਤੇ ਸਿਹਤ ਦਾ ਸੰਕੇਤ ਦੇਣ ਵਾਲਾ ਹੈ। ਉਨ੍ਹਾਂ ਮੁਤਾਬਕ ਜਦੋਂ ਹਰ ਵਾਰੀ ਸੈੱਲ ਦੀ ਪ੍ਰਤੀਕ੍ਰਿਤੀ ਬਣਦੀ ਹੈ, ਤਾਂ ਟੇਲੋਮੇਰੀ ਦਾ ਛੋਟਾ ਜਿਹਾ ਭਾਗ ਖਤਮ ਹੋ ਜਾਂਦਾ ਹੈ। ਇਸ ਲਈ ਉਮਰ ਵੱਧਣ ਦੇ ਨਾਲ ਹੀ ਇਹ ਛੋਟੇ ਹੁੰਦੇ ਜਾਂਦੇ ਹਨ।
ਅਧਿਐਨ ਮੁਤਾਬਕ ਸ਼ਰਾਬੀ ਰੋਗੀਆਂ 'ਚ ਟੇਲੋਮੇਰੀ ਦੀ ਲੰਬਾਈ ਘੱਟ ਹੁੰਦੀ ਹੈ, ਜਿਸ ਦਾ ਮਤਲਬ ਹੈ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਸੈਲੂਲਰ ਪੱਧਰ 'ਤੇ ਜੈਵਿਕ ਉਮਰ ਤੇਜ਼ੀ ਨਾਲ ਵੱਧਦੀ ਹੈ। ਏਸੀਟੈਲੀਡਿਹਾਇਡ ਦੀ ਬਜਾਇ ਐਲਕੋਹਲ, ਟੇਲੋਮੇਰੀ ਦੀ ਘੱਟ ਲੰਬਾਈ ਨਾਲ ਜੁੜਿਆ ਹੋਇਆ ਹੈ।
ਇਸ ਅਧਿਐਨ ਲਈ ਯਾਮਾਕੀ ਅਤੇ ਉਨ੍ਹਾਂ ਦੇ ਸਹਿ-ਲੇਖਕ ਨੇ ਜਾਪਾਨ ਦੇ ਯੋਕੋਸੁਕਾ 'ਚ ਕੁਰਿਹਾ ਨੈਸ਼ਨਲ ਹਸਪਤਾਲ 'ਚ ਐਲਕੋਹਲਿਜਮ ਟ੍ਰੀਟਮੈਂਟ ਸਰਵਿਸ 'ਚ 255 ਲੋਕਾਂ 'ਤੇ ਅਧਿਐਨ ਕੀਤਾ। ਇਸ 'ਚ 41 ਤੋਂ 85 ਸਾਲ ਦੀ ਉਮਰ ਦੇ 134 ਸ਼ਰਾਬੀ ਮਰੀਜ਼ ਸਨ ਅਤੇ 121 ਲੋਕ ਗੈਰ-ਸ਼ਰਾਬੀ ਸਨ। ਸਾਰੇ ਮੁਕਾਬਲੇਬਾਜ਼ਾਂ ਦੇ ਡੀ. ਐੱਨ. ਏ. ਨਮੂਨਿਆਂ ਦੇ ਨਾਲ ਹੀ ਉਨ੍ਹਾਂ ਦੇ ਸ਼ਰਾਬ ਪੀਣ ਅਤੇ ਆਦਤਾਂ ਦੀ ਹਿਸਟਰੀ ਨੂੰ ਇੱਕਠਾ ਕੀਤਾ ਗਿਆ ਸੀ।


Related News