ਜਿਸ ਜ਼ਮੀਨ ਦੇ ਟੁੱਕੜੇ ਨੂੰ ਭਾਰਤੀ ਨੇ ਕਿਹਾ ਸੀ ਆਪਣਾ, ਹੁਣ ਉਸ ''ਤੇ ਹੀ ਅਮਰੀਕੀ ਸ਼ਖਸ ਨੇ ਕੀਤਾ ਦਾਅਵਾ

11/18/2017 5:30:25 PM

ਬੀਰ ਤਾਵਿਲ (ਏਜੰਸੀ)— ਜ਼ਮੀਨ ਦੇ ਜਿਸ ਟੁੱਕੜੇ 'ਤੇ ਭਾਰਤੀ ਸ਼ਖਸ ਸੁਯਸ਼ ਦੀਕਸ਼ਤ ਨੇ ਖੁਦ ਨੂੰ ਰਾਜਾ ਐਲਾਨਿਆ ਸੀ, ਹੁਣ ਉਸ 'ਤੇ ਇਕ ਅਮਰੀਕੀ ਨੇ ਆਪਣਾ ਦਾਅਵਾ ਕੀਤਾ ਹੈ। ਇਸ ਅਮਰੀਕੀ ਸ਼ਖਸ ਨੇ ਕਿਹਾ ਕਿ ਹੈ ਕਿ ਉਹ ਪਹਿਲਾਂ ਤੋਂ ਹੀ ਉਸ ਥਾਂ ਦਾ ਮਾਲਕ ਹੈ। ਦੱਸਣਯੋਗ ਹੈ ਕਿ ਭਾਰਤ ਦੇ ਇੰਦੌਰ ਦੇ ਰਹਿਣ ਵਾਲੇ ਸੁਯਸ਼ ਦੀਕਸ਼ਤ ਵਲੋਂ ਸੂਡਾਨ ਅਤੇ ਮਿਸਰ ਦਰਮਿਆਨ ਸੁੰਨਸਾਨ ਪਈ 1,290 ਵਰਗ ਕਿਲੋਮੀਟਰ ਦੀ ਥਾਂ 'ਤੇ ਆਪਣਾ ਦਾਅਵਾ ਕੀਤਾ ਸੀ। ਸੁਯਸ਼ ਨੇ ਖੁਦ ਨੂੰ ਉਸ ਥਾਂ ਦਾ ਰਾਜਾ ਐਲਾਨਿਆ ਸੀ। ਸੁਯਸ਼ ਨੇ ਇਸ ਥਾਂ ਨੂੰ 'ਕਿੰਗਡਮ ਆਫ ਦੀਕਸ਼ਤ' ਦਾ ਨਾਂ ਦਿੱਤਾ ਸੀ ਪਰ ਸੁਯਸ਼ ਨੂੰ ਝੂਠਾ ਦੱਸਦੇ ਹੋਏ ਅਮਰੀਕਾ ਦੇ ਜੇਰੇਮੀਆ ਹੀਟਨ ਨੇ ਕਿਹਾ ਕਿ ਉਹ ਥਾਂ ਉਨ੍ਹਾਂ ਦੀ ਹੈ। ਜੇਰੇਮੀਆ ਨੇ ਟਵਿੱਟਰ 'ਤੇ ਟਵੀਟ ਕਰ ਕੇ ਸੁਯਸ਼ ਦੇ ਦਾਅਵੇ ਨੂੰ ਗਲਤ ਠਹਿਰਾਇਆ। 
ਉਨ੍ਹਾਂ ਨੇ ਲਿਖਿਆ ਕਿ ਮਿਸਰ ਦੀ ਫੌਜ ਦੀ ਮਨਜ਼ੂਰੀ ਤੋਂ ਬਿਨਾਂ ਬੀਰ ਤਾਵਿਲ ਪਹੁੰਚਣਾ ਸੰਭਵ ਨਹੀਂ ਹੈ। ਟਵੀਟ 'ਚ ਜੇਰੇਮੀਆ ਨੇ ਲਿਖਿਆ, ''ਤੁਸੀਂ ਝੂਠੇ ਹੋ। ਮਿਸਰ ਦੀ ਫੌਜ ਦੀ ਮਨਜ਼ੂਰੀ ਤੋਂ ਬਿਨਾਂ ਉੱਥੇ ਤੱਕ ਪਹੁੰਚਣਾ ਸੰਭਵ ਨਹੀਂ।'' ਜੇਰੇਮੀਆ ਨੇ ਦੱਸਿਆ ਕਿ ਉਹ ਸਾਲ 2014 'ਚ ਬੀਰ ਤਾਵਿਲ ਗਏ ਸਨ ਅਤੇ ਉੱਥੇ ਆਪਣਾ ਦਾਅਵਾ ਕੀਤਾ ਸੀ। ਇਸ ਥਾਂ ਨੂੰ ਉਨ੍ਹਾਂ ਨੇ 'ਕਿੰਗਡਮ ਆਫ ਨਾਰਥ ਸੂਡਾਨ' ਦਾ ਨਾਂ ਦਿੱਤਾ ਸੀ।
ਜੇਰੇਮੀਆ ਨੇ ਅੱਗੇ ਲਿਖਿਆ ਕਿ ਸੁਯਸ਼ ਨੇ ਬੀਰ ਤਾਵਿਲ ਜਾਣ ਲਈ ਮੇਰੇ ਤੋਂ ਮਦਦ ਮੰਗੀ ਸੀ। ਉਨ੍ਹਾਂ ਨੂੰ ਮਿਸਰ ਤੋਂ ਇਜਾਜ਼ਤ ਨਹੀਂ ਮਿਲੀ ਅਤੇ ਇਸ ਲਈ ਮੇਰੀ ਮਦਦ ਮੰਗੀ। ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਨਿਯਮਾਂ ਵਿਚ ਬਦਲਾਅ ਕਾਰਨ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਲੇਕ ਨਾਸੇਰ ਨੂੰ ਦੋ ਖੇਤਰਾਂ ਵਿਚ ਵੰਡ ਦਿੱਤਾ ਗਿਆ ਹੈ। 
ਇਸ ਮਾਮਲੇ 'ਚ ਗਰਮਾ-ਗਰਮੀ ਹੋਣ ਤੋਂ ਬਾਅਦ ਹਾਲਾਂਕਿ ਜੇਰੇਮੀਆ ਨੇ ਆਪਣੇ ਟਵੀਟ ਡਿਲੀਟ ਕਰ ਦਿੱਤੇ ਹਨ ਅਤੇ ਸੁਯਸ਼ ਨੂੰ ਇਕ ਚੰਗਾ ਇਨਸਾਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਬੀਰ ਤਾਵਿਲ ਵਿਚ ਪਿਛਲੇ 3 ਸਾਲਾਂ ਵਿਚ ਕਿੰਗਡਮ ਆਫ ਨਾਰਥ ਸੂਡਾਨ ਨੇ ਜੋ ਕੰਮ ਕੀਤਾ, ਉਨ੍ਹਾਂ ਨੇ ਉਸ ਨੂੰ ਪਹਿਚਾਣ ਦਿੱਤੀ ਹੈ। ਸੁਯਸ਼ ਨੇ ਵੀ ਕਿਹਾ ਕਿ ਮੇਰੀ ਜੇਰੇਮੀਆ ਨਾਲ ਗੱਲਬਾਤ ਸਕਾਰਾਤਮਕ ਰਹੀ। ਅਸੀਂ ਹੁਣ ਦੋਵੇਂ ਇਕ ਹੀ ਪੇਜ਼ 'ਤੇ ਹਾਂ ਅਤੇ ਕਾਫੀ ਬਿਹਤਰੀਨ ਆਈਡੀਆ ਇਕ-ਦੂਜੇ ਨਾਲ ਸ਼ੇਅਰ ਕੀਤੇ ਹਨ, ਜਿਸ ਬਾਰੇ ਪੂਰੀ ਦੁਨੀਆ ਨੂੰ ਦੱਸਿਆ ਜਾਵੇਗਾ।  


Related News