ਸੱਜਣ ਨੂੰ ਮਿਲੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ, ਕੈਪਟਨ ਦੀ ਟਿੱਪਣੀ ''ਤੇ ਦਿੱਤਾ ਵੱਡਾ ਬਿਆਨ (ਤਸਵੀਰਾਂ)

04/21/2017 7:01:21 PM

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਹੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰਕੇ ਪੰਜਾਬ ਅਤੇ ਕੈਨੇਡਾ ਦੇ ਰਿਸ਼ਤੇ ਮਜ਼ਬੂਤ ਕਰਨ ਦਾ ਮੌਕਾ ਖੁੰਝਾ ਦਿੱਤਾ ਪਰ ਹਰਿਆਣਾ ਦੇ ਮੁੱਖ ਮੰਤਰੀ ਨੇ ਇਹ ਮੌਕਾ ਹੱਥੋਂ ਜਾਣ ਨਹੀਂ ਦਿੱਤਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅੱਜ ਸੱਜਣ ਨੂੰ ਮਿਲਣ ਲਈ ਚੰਡੀਗੜ੍ਹ ਵਿਖੇ ਪਹੁੰਚੇ। ਖੱਟੜ ਅਤੇ ਪਾਰਲੀਮਾਨੀ ਸਕੱਤਰ ਬਖਸ਼ੀਸ਼ ਸਿੰਘ ਵਿਰਕ ਨੇ ਸੱਜਣ ਨੂੰ ਇਕ ਤਸਵੀਰ ਭੇਟ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ। ਸੱਜਣ ਨਾਲ ਸੰਖੇਪ ਮੁਲਾਕਾਤ ਤੋਂ ਬਾਅਦ ਖੱਟੜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਉਨ੍ਹਾਂ ਨੇ ਸੱਜਣ ਨਾਲ ਹਰਿਆਣਾ ਵਿਚ ਹਵਾਈ ਖੇਤਰ, ਸਿੱਖਿਆ ਅਤੇ ਸਕਿਲ ਡੈਵਲਪਮੈਂਟ ''ਤੇ ਚਰਚਾ ਕੀਤੀ। 
ਸੱਜਣ ਨੂੰ  ''ਖਾਲਿਸਤਾਨੀ ਸਮਰਥਕ'' ਦੱਸੇ ਜਾਣ ਵਾਲੀ ਕੈਪਟਨ ਅਮਰਿੰਦਰ ਦੀ ਟਿੱਪਣੀ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸੱਜਣ ਦੇ ''ਖਾਲਿਸਤਾਨੀ ਸਮਰਥਕ'' ਹੋਣ ਬਾਰੇ ਕੋਈ ਰਿਪੋਰਟ ਨਹੀਂ ਹੈ। ਸਤਲੁਜ-ਯਮੁਨਾ ਲਿੰਕ ਨਹਿਰ ''ਤੇ ਬੋਲਦੇ ਹੋਏ ਖੱਟੜ ਨੇ ਕਿਹਾ ਕਿ ਹਰਿਆਣਾ ਨੇ ਇਸ ਮੁੱਦੇ ''ਤੇ ਕੇਂਦਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।

Kulvinder Mahi

News Editor

Related News