ਕੰਦੀਲ ਬਲੂਚ ਹੱਤਿਆ ਮਾਮਲੇ ''ਚ ਮੁਫਤੀ ਗ੍ਰਿਫਤਾਰ

10/19/2017 1:22:23 PM

ਲਾਹੌਰ(ਬਿਊਰੋ)— ਸੋਸ਼ਲ ਮੀਡੀਆ ਸੈਲੀਬ੍ਰਿਟੀ ਕੰਦੀਲ ਬਲੂਚ ਦੀ ਹੱਤਿਆ ਦੇ ਸਿਲਸਿਲੇ ਵਿਚ ਇਕ ਪਾਕਿਸਤਾਨੀ ਮੁਫਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ ਆਪਣੀ ਜ਼ਮਾਨਤ ਪਟੀਸ਼ਨ ਵੀਰਵਾਰ ਨੂੰ ਰੱਦ ਹੋਣ 'ਤੇ ਉਹ ਮੁਲਤਾਲ ਦੀ ਇਕ ਅਦਾਲਤ ਵਿਚੋਂ ਭੱਜ ਗਿਆ ਸੀ।
ਜ਼ਿਕਰਯੋਗ ਹੈ ਕਿ ਮੁਫਤੀ ਅਬਦੁਲ ਕਾਵੀ ਨੇ ਕੰਦੀਲ ਹੱਤਿਆ ਮਾਮਲੇ ਵਿਚ ਆਪਣੀ ਜ਼ਮਾਨਤ ਦੀ ਮਿਆਦ ਵਿਚ ਵਿਸਤਾਰ ਲਈ ਵੀਰਵਾਰ ਨੂੰ ਪੰਜਾਬ ਸੂਬੇ ਵਿਚ ਮੁਲਤਾਨ ਸਥਿਤ ਸੈਸ਼ਨ ਅਦਾਲਤ ਵਿਚ ਪੇਸ਼ ਹੋਇਆ। ਮੁਫਤੀ ਅਦਾਲਤ ਵਿਚੋਂ ਦੌੜਨ ਵਿਚ ਕਾਮਯਾਬ ਹੋ ਗਿਆ ਪਰ ਬਾਅਦ ਵਿਚ ਉਸ ਨੂੰ ਮੁਲਤਾਨ ਤੋਂ ਝਾਂਗ ਜਾਣ ਵਾਲੇ ਰਾਜਮਾਰਗ ਤੋਂ ਗ੍ਰਿਫਤਾਰ ਕਰ ਲਿਆ ਗਿਆ।


Related News