ਕੈਨੇਡੀਅਨ ਗਾਇਕ ਦੀ ਮੌਤ ਨੇ ਭਾਵੁਕ ਕਰ ਦਿੱਤਾ ਪ੍ਰਧਾਨ ਮੰਤਰੀ ਟਰੂਡੋ ਨੂੰ, ਨਾ ਰੋਕ ਸਕੇ ਹੰਝੂ

10/20/2017 3:41:04 PM

ਟੋਰਾਂਟੋ,(ਬਿਊਰੋ)— ਕੈਨੇਡਾ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਗੋਰਡਨ ਡੋਨੀ (ਗੋਰਡ) ਦਾ 53 ਸਾਲਾਂ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ ਅਤੇ 17 ਅਕਤੂਬਰ ਨੂੰ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਹਰ ਇਕ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਪਰ ਪ੍ਰਧਾਨ ਮੰਤਰੀ ਟਰੂਡੋ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਭਾਵੁਕ ਹੋ ਗਏ ਅਤੇ ਆਪਣੇ ਹੰਝੂਆਂ ਨੂੰ ਰੋਕ ਨਾ ਸਕੇ।

PunjabKesariਟਰੂਡੋ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਉਹ ਆਪਣੀ ਪਤਨੀ ਅਤੇ ਕੈਨੇਡਾ ਵਲੋਂ ਆਪਣੇ ਦੋਸਤ ਗੋਰਡ ਦੀ ਮੌਤ 'ਤੇ ਅਫਸੋਸ ਪ੍ਰਗਟ ਕਰਦੇ ਹਨ।ਭਾਸ਼ਣ ਦੇ ਸ਼ੁਰੂ 'ਚ ਹੀ ਟਰੂਡੋ ਉਦਾਸ ਲੱਗ ਰਹੇ ਸਨ। ਉਨ੍ਹਾਂ ਕਿਹਾ,''17 ਅਕਤੂਬਰ ਨੂੰ ਅਸੀਂ ਇਕ ਬਹੁਤ ਖਾਸ ਵਿਅਕਤੀ ਨੂੰ ਖੋਹ ਲਿਆ ਹੈ। ਗੋਰਡ ਹਰੇਕ ਦਾ ਖਾਸ ਦੋਸਤ ਸੀ ਅਤੇ ਉਸ ਨੂੰ ਕੋਈ ਵੀ ਭੁੱਲ ਨਹੀਂ ਸਕਦਾ। ਉਹ ਦੇਸ਼ ਲਈ ਬਹੁਤ ਕੁੱਝ ਕਰਨ ਦੀ ਭਾਵਨਾ ਰੱਖਦਾ ਸੀ। ਉਹ ਆਪਣੇ ਪਰਿਵਾਰ ਨੂੰ ਛੱਡ ਕੇ ਚਲਾ ਗਿਆ ਹੈ। ਗੋਰਡ ਨੂੰ ਪਤਾ ਸੀ ਕਿ ਜਲਦੀ ਹੀ ਉਸ ਦੀ ਮੌਤ ਹੋ ਜਾਵੇਗੀ ਪਰ ਉਹ ਹਰ ਪਲ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਦਾ ਰਿਹਾ। ਉਸ ਵਰਗੇ ਬਹੁਤ ਘੱਟ ਲੋਕ ਹੁੰਦੇ ਹਨ ਜੋ ਇੰਨੇ ਖਾਸ ਬਣ ਜਾਣ, ਉਸ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ।'' 

PunjabKesari
ਭਾਸ਼ਣ ਦੌਰਾਨ ਟਰੂਡੋ ਦੇ ਹੰਝੂ ਵਗਦੇ ਰਹੇ ਜੋ ਉਨ੍ਹਾਂ ਦਾ ਦਰਦ ਬਿਆਨ ਕਰ ਰਹੇ ਸਨ। ਗੋਰਡਨ ਸੰਗੀਤਕਾਰ, ਗੀਤਕਾਰ ਅਤੇ ਗਾਇਕ ਰਹੇ ਅਤੇ ਉਹ ਰੋਕ ਬੈਂਡ ਦਿ ਟਰੈਜੀਕਲੀ ਹਿੱਪ ਨਾਲ 1984 ਤੋਂ 2017 ਤਕ ਜੁੜੇ ਰਹੇ। ਗੋਰਡਨ ਨੇ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕਰਨ ਦੇ ਨਾਲ-ਨਾਲ ਸੰਗੀਤ ਦੀ ਦੁਨੀਆ 'ਚ ਚੰਗਾ ਨਾਮਣਾ ਖੱਟਿਆ ਸੀ।


Related News