ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਰੀਟਵੀਟ ਕੀਤੇ ''ਸੱਜਣ'' ਦੇ ਪੰਜਾਬੀ ਭਾਸ਼ਾ ''ਚ ਕੀਤੇ ਟਵੀਟ (ਦੇਖੋ ਤਸਵੀਰਾਂ)

04/21/2017 1:47:53 PM

ਜਲੰਧਰ— ਪੰਜਾਬ ਦੌਰੇ ''ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਸੱਜਣ ਨੇ ਆਪਣੇ ਦੌਰੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪੰਜਾਬੀ ਭਾਸ਼ਾ ਵਿਚ ਟਵੀਟ ਕੀਤੇ। ਉਨ੍ਹਾਂ ਲਿਖਿਆ ਕਿ—'''' ਮੈਂ ਕੈਨੇਡਾ ਦੇ ਰੱਖਿਆ ਮੰਤਰੀ ਦੇ ਤੌਰ ''ਤੇ ਆਪਣੇ ਭਾਰਤ ਦੇ ਪਹਿਲੇ ਦੌਰੇ ''ਤੇ ਹਾਂ। ਇੱਥੇ ਅਤੇ ਫੇਸਬੁੱਕ ''ਤੇ ਮੈਨੂੰ ਫਾਲੋ ਕਰੋ।'''' ਇਸ ਦੇ ਨਾਲ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਇਕ ਹੋਰ ਟਵੀਟ ਪੰਜਾਬੀ ਭਾਸ਼ਾ ਵਿਚ ਕੀਤਾ। ਉਨ੍ਹਾਂ ਨੇ ਲਿਖਿਆ— ''''ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਕੰਮ ਦਾ ਸਮਰਥਨ ਕਰਨ ਲਈ ਉਥੋਂ ਦਾ ਦੌਰਾ ਕੀਤਾ।'''' ਇਸ ਦੇ ਨਾਲ ਉਨ੍ਹਾਂ ਨੇ ਪਿੰਗਲਵਾੜੇ ਵਿਚ ਬਿਤਾਏ ਆਪਣੇ ਪਲਾਂ ਦੀਆਂ ਯਾਦਗਾਰ ਤਸਵੀਰਾਂ ਸ਼ੇਅਰ ਕੀਤੀਆਂ। 
ਸੱਜਣ ਦੇ ਪੰਜਾਬੀ ਵਿਚ ਕੀਤੇ ਇਨ੍ਹਾਂ ਟਵੀਟਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਰੀਟਵੀਟ ਕੀਤਾ ਹੈ। ਇੱਥੇ ਦੱਸ ਦੇਈਏ ਕਿ ਕੈਨੇਡਾ ਦੇ ਜਿੰਨੇਂ ਵੀ ਮੰਤਰੀ ਹਨ, ਉਹ ਜਾਂ ਤਾਂ ਅੰਗਰੇਜ਼ੀ ਭਾਸ਼ਾ ਜਾਂ ਫਿਰ ਫਰੈਂਚ ਭਾਸ਼ਾ ਵਿਚ ਟਵੀਟ ਕਰਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੰਤਰੀ ਨੇ ਪੰਜਾਬੀ ਭਾਸ਼ਾ ਵਿਚ ਟਵੀਟ ਕਰਕੇ ਆਪਣੇ ਦੌਰੇ ਦਾ ਹਾਲ ਦੱਸਿਆ ਹੈ। ਪ੍ਰਧਾਨ ਮੰਤਰੀ ਟਰੂਡੋ, ਸੱਜਣ ਦੇ ਭਾਰਤ ਦੌਰੇ ''ਤੇ ਪੂਰੀ ਨਜ਼ਰ ਰੱਖ ਰਹੇ ਹਨ। ਇਸ ਤੋਂ ਸਾਫ ਹੁੰਦਾ ਹੈ ਕਿ ਉਹ ਭਾਰਤ ਅਤੇ ਕੈਨੇਡਾ ਦੇ ਦੋਪੱਖੀ ਰਿਸ਼ਤਿਆਂ ਨੂੰ ਲੈ ਕੇ ਕਿੰਨੇਂ ਗੰਭੀਰ ਹਨ।

Kulvinder Mahi

News Editor

Related News