ਟਰੂਡੋ ਦੀਆਂ ਜ਼ੁਰਾਬਾਂ ''ਤੇ ਛਿੜੀ ਬਹਿਸ, ਜਾਣੋ ਕੀ ਸੀ ਅਨੋਖਾ (ਤਸਵੀਰਾਂ)

06/27/2017 1:50:02 PM

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿਚ ਹਨ। ਪ੍ਰਧਾਨ ਮੰਤਰੀ ਟਰੂਡੋ ਐਤਵਾਰ ਨੂੰ ਪਰਾਈਡ ਪਰੇਡ ਵਿਚ ਸ਼ਾਮਲ ਹੋਏ। ਉਨ੍ਹਾਂ ਦੇ ਹੱਥ ਵਿਚ ਐੱਲ. ਜੀ. ਬੀ. ਟੀ. ਕਮਿਊਨਿਟੀ ਦਾ ਸਤਰੰਗੀ ਝੰਡਾ ਸੀ ਅਤੇ ਗੱਲ੍ਹਾਂ 'ਤੇ ਵੀ ਉਨ੍ਹਾਂ ਨੇ ਸਤਰੰਗੀ ਝੰਡਾ ਬਣਾਇਆ ਹੋਇਆ ਸੀ ਪਰ ਇਸ ਦੇ ਨਾਲ ਉਨ੍ਹਾਂ ਨੇ ਜੋ ਜ਼ੁਰਾਬਾਂ ਪਹਿਨੀਆਂ ਸਨ, ਉਹ ਈਦ ਦੇ ਮੌਕੇ ਲਈ ਖਾਸ ਸਨ। ਅਸਲ ਵਿਚ ਈਦ ਅਤੇ ਪਰਾਈਡ ਪਰੇਡ ਦੋਵੇਂ ਹੀ ਐਤਵਾਰ ਨੂੰ ਸਨ। ਸੋ, ਇਸ ਮੌਕੇ ਟਰੂਡੋ ਨੇ ਦੋਹਾਂ ਤਿਉਹਾਰਾਂ ਦੇ ਹਿਸਾਬ ਨਾਲ ਕੱਪੜੇ ਪਹਿਨੇ ਹੋਏ ਸਨ ਪਰ ਸਮਲਿੰਗੀਆਂ ਦੀ ਪਰੇਡ ਵਿਚ ਅਜਿਹਾ ਕਰਨਾ ਚਰਚਾ ਦਾ ਵਿਸ਼ਾ ਬਣ ਗਿਆ। 
ਜ਼ੁਰਾਬਾਂ 'ਤੇ 'ਈਦ ਮੁਬਾਰਕ' ਲਿਖਿਆ ਹੋਇਆ ਸੀ ਅਤੇ 'ਚੰਦਰਮਾ' ਬਣਾਇਆ ਹੋਇਆ ਸੀ। ਇੱਥੇ ਦੱਸ ਦੇਈਏ ਕਿ ਇਨ੍ਹਾਂ ਜ਼ੁਰਾਬਾਂ 'ਤੇ ਚਰਚਾ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਮੁਸਲਿਮ ਭਾਈਚਾਰਾ ਸਮਲਿੰਗੀਆਂ, ਟਰਾਂਸਜੈਂਡਰਾਂ ਯਾਨੀ ਐੱਲ. ਜੀ. ਬੀ. ਟੀ. ਕਮਿਊਨਿਟੀ ਦੇ ਖਿਲਾਫ ਹੈ। ਕਿਸੇ ਮੁਸਲਿਮ ਦੇਸ਼ ਵਿਚ ਸਮਲਿੰਗੀ ਹੋਣ 'ਤੇ ਮੌਤ ਦੀ ਸਜ਼ਾ ਤੱਕ ਹੋ ਸਕਦੀ ਹੈ ਅਤੇ ਉਸ ਕਮਿਊਨਿਟੀ ਦੇ ਲੋਕਾਂ ਦੀ ਪਰੇਡ ਵਿਚ ਟਰੂਡੋ ਮੁਸਲਿਮ ਭਾਈਚਾਰੇ ਦੇ ਸਭ ਤੋਂ ਖਾਸ ਤਿਉਹਾਰ ਨਾਲ ਸੰਬੰਧਤ ਜ਼ੁਰਾਬਾਂ ਪਹਿਨ ਕੇ ਪਹੁੰਚ ਗਏ। 
ਇੱਥੇ ਦੱਸ ਦੇਈਏ ਕਿ ਟਰੂਡੋ ਦੀ ਖਾਸੀਅਤ ਹੈ ਕਿ ਮੌਕੇ ਦੇ ਹਿਸਾਬ ਨਾਲ ਜ਼ੁਰਾਬਾਂ ਪਹਿਨਦੇ ਹਨ ਅਤੇ ਇਹ ਗੱਲ ਚਰਚਾ ਦਾ ਵਿਸ਼ਾ ਵੀ ਰਹਿੰਦੀ ਹੈ ਪਰ ਪਰਾਈਡ ਪਰੇਡ ਅਤੇ ਈਦ ਦੇ ਮੌਕਿਆਂ ਲਈ ਇੱਕੋ ਜ਼ੁਰਾਬਾਂ ਨਾਲ ਸਾਰਨਾ ਉਨ੍ਹਾਂ ਲਈ ਆਲੋਚਨਾ ਦਾ ਸਬੱਬ ਬਣ ਗਿਆ।


Kulvinder Mahi

News Editor

Related News