ਅੱਤਵਾਦ ਵਿਰੁੱਧ ਲੜਾਈ ''ਚ ਸਾਂਝਾ ਆਧਾਰ ਲੱਭਣ ਲਈ ਮੈਟਿਸ ਨੇ ਕੀਤੀ ਪਾਕਿ ਆਗੂਆਂ ਨਾਲ ਬੈਠਕ : ਪੈਂਟਾਗਨ

12/09/2017 12:53:39 AM

ਵਾਸ਼ਿੰਗਟਨ (ਭਾਸ਼ਾ)— ਪੈਂਟਾਗਨ ਨੇ ਅੱਜ ਕਿਹਾ ਕਿ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਇਸ ਹਫਤੇ ਇਸਲਾਮਾਬਾਦ ਦੇ ਆਪਣੇ ਦੌਰੇ 'ਚ ਪਾਕਿਸਤਾਨ ਦੇ ਆਗੂਆਂ ਨਾਲ ਬੈਠਕ ਅੱਤਵਾਦ ਵਿਰੁੱਧ ਲੜਾਈ 'ਚ ਸਾਂਝਾ ਆਧਾਰ ਲੱਭਣ ਲਈ ਕੀਤੀ। ਪੈਂਟਾਗਨ ਦੀ ਪ੍ਰਮੁੱਖ ਬੁਲਾਰਨ ਡਾਨਾ ਵ੍ਹਾਈਟ ਨੇ ਆਪਣੀ ਸਪਤਾਹਿਕ ਪ੍ਰੈੱਸ ਕਾਨਫਰੰਸ 'ਚ ਕਿਹਾ, ''ਮੰਤਰੀ ਨਾਲ ਸਾਂਝਾ ਆਧਾਰ ਲੱਭਣ ਲਈ ਗੱਲਬਾਤ ਕੀਤੀ ਹੈ, ਜੋ ਬੜੀ ਲਾਭਕਾਰੀ ਰਹੀ।'' ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਵਿਆਪਕ ਬਣਾਉਣ ਦੇ ਯਤਨ ਕੀਤੇ ਹਨ। ਡਾਨਾ ਨੇ ਕਿਹਾ, ''ਅੱਤਵਾਦ ਸਾਰਿਆਂ ਲਈ ਖਤਰਾ ਹੈ। ਅੱਤਵਾਦ ਨੂੰ ਹਰਾਉਣ 'ਚ ਪਾਕਿਸਤਾਨ ਦਾ ਹਿੱਤ ਹੈ। ਉਸ ਨੇ ਹਜ਼ਾਰਾਂ ਜਵਾਨਾਂ ਅਤੇ ਹਜ਼ਾਰਾਂ ਨਿਰਦੋਸ਼ਾਂ ਨੂੰ ਗੁਆਇਆ ਹੈ।'' ਉਨ੍ਹਾਂ ਨੇ ਅਫਗਾਨਿਸਤਾਨ ਦੀ ਸਮੱਸਿਆ ਦੇ ਹਲ ਬਾਰੇ ਕਿਹਾ, ''ਇਸ ਨੂੰ ਯਕੀਨੀ ਬਣਾਉਣਾ ਪਾਕਿਸਤਾਨੀਆਂ, ਅਮਰੀਕਾ ਅਤੇ ਖੇਤਰ  ਦੇ ਹਿੱਤ ਵਿਚ ਹੈ ਕਿ ਅਸੀਂ ਪਾਕਿਸਤਾਨ ਦੇ ਸਿਆਸੀ ਹੱਲ ਨੂੰ ਉਤਸ਼ਾਹਿਤ ਕਰੀਏ। ਅਸੀਂ ਸਾਂਝਾ ਆਧਾਰ ਲੱਭਣ ਅਤੇ ਇਸ ਦਿਸ਼ਾ 'ਚ ਅੱਗੇ ਵਧਣ ਦੇ ਤਰੀਕੇ ਲੱਭਾਂਗੇ।''


Related News