ਬੇਘਰ ਲੋਕਾਂ ਨੂੰ ਦੇਖ ਕੇ ਮੈਲਬੌਰਨ ਦੀ ਇਸ ਔਰਤ ਦਾ ਪਸੀਜਿਆ ਦਿਲ, ਕਰ ਰਹੀ ਹੈ ਇਹ ਵੱਡਾ ਦਾਨ!

05/30/2017 4:08:42 PM


ਮੈਲਬੌਰਨ— ਦੁਨੀਆ 'ਚ ਵਿਰਲੇ ਹੀ ਲੋਕ ਹੁੰਦੇ ਨੇ, ਜੋ ਕਿ ਦੂਜਿਆਂ ਦੇ ਦੁੱਖ ਨੂੰ ਸਮਝਦੇ ਹਨ ਅਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਕੁਝ ਅਜਿਹੀ ਹੀ ਹੈ, ਇਹ ਔਰਤ। ਮੈਲਬੌਰਨ ਬਿਜ਼ਨੈੱਸ ਵੂਮੈਨ ਜੈਸਿਕਾ ਪੀਅਰਸ ਬੇਘਰ ਲੋਕਾਂ ਦੇ ਦੁੱਖ ਨੂੰ ਦੇਖ ਕੇ ਪਸੀਜ ਗਈ ਅਤੇ ਉਸ ਨੇ ਉਨ੍ਹਾਂ ਲਈ ਘਰ ਖਰੀਦਣੇ ਸ਼ੁਰੂ ਕਰ ਦਿੱਤੇ। ਜੈਸਿਕ ਨੇ ਬੇਘਰ ਲੋਕਾਂ ਨੂੰ 4 ਘਰ ਮੁਹੱਈਆ ਕਰਵਾਏ ਹਨ। ਜੈਸਿਕਾ ਬੀਤੇ ਸਾਲ ਕ੍ਰਿਸਮਿਸ ਮਹੀਨੇ ਆਪਣੇ ਸਾਥੀ ਨਾਲ ਫਲਿੰਡਰਸ ਸਟਰੀਟ ਸਥਿਤ ਇਕ ਹੋਟਲ 'ਚ ਰੁੱਕੀ ਸੀ ਅਤੇ ਜਦੋਂ ਉਸ ਨੇ ਸ਼ਹਿਰ 'ਚ ਬੇਘਰ ਲੋਕਾਂ ਨੂੰ ਦੇਖੀਆਂ ਤਾਂ ਉਸ ਤੋਂ ਰਿਹਾ ਨਹੀਂ ਗਿਆ ਅਤੇ ਉਸ ਨੇ ਅਜਿਹਾ ਫੈਸਲਾ ਲਿਆ।
ਦੋਹਾਂ ਨੇ 2 ਰਾਤਾਂ ਸਟਰੀਟ 'ਚ ਭਟਕਦੇ ਹੋਏ ਗੁਜਾਰੀਆਂ ਅਤੇ ਲੋਕਾਂ ਨੂੰ 20 ਅਤੇ 50 ਡਾਲਰ ਦੇ ਨੋਟ ਦਾਨ ਕੀਤੇ। ਉਨ੍ਹਾਂ ਨੇ ਜਿਹੜੇ ਲੋਕ ਇੰਝ ਹੀ ਬਾਹਰ ਸੁੱਤੇ ਪਏ ਸਨ, ਉਨ੍ਹਾਂ ਨਾਲ ਗੱਲ ਕੀਤੀ। ਜੈਸਿਕਾ ਅਤੇ ਉਸ ਦਾ ਸਾਥੀ ਦੋ ਰਾਤ ਬਾਹਰ ਭਟਕਣ ਤੋਂ ਬਾਅਦ ਹੋਟਲ ਪਰਤ ਆਏ। ਬੇਘਰ ਲੋਕਾਂ ਨਾਲ ਗੱਲਬਾਤ ਕਰਨ ਮਗਰੋਂ ਉਸ ਨੇ ਇਲਾਕੇ 'ਚ ਸਸਤੇ ਘਰ ਖਰੀਦਣ ਦਾ ਫੈਸਲਾ ਲਿਆ। ਜੈਸਿਕਾ ਨੇ ਦੋ ਹਫਤੇ ਪਹਿਲਾਂ ਹੀ 4 ਲੋਕਾਂ ਨੂੰ ਘਰ ਖਰੀਦ ਕੇ ਦਿੱਤੇ। ਜੈਸਿਕਾ ਨੇ ਇਕ ਖੁੱਲ੍ਹੇ ਦਿਲ ਵਾਲਾ ਕਦਮ ਚੁੱਕਿਆ ਹੈ, ਜੋ ਕਿ ਆਪਣੇ-ਆਪ ਵਿਚ ਹੀ ਇਕ ਇਤਿਹਾਸ ਹੈ, ਜੋ ਕਿ ਇਕੱਲੇ ਹੀ ਉਸ ਨੇ ਆਪਣੇ ਦਮ 'ਤੇ ਕਰ ਦਿਖਾਇਆ।


Related News