ਸ਼ਰਾਬੀ ਔਰਤ ਤੇ ਜਿਣਸੀ ਹਮਲਾ ਕਰਨ ਵਾਲੇ ਪੰਜਾਬੀ ਨੂੰ ਜੇਲ

08/17/2017 7:54:34 PM

ਲੰਡਨ (ਰਾਜਵੀਰ ਸਮਰਾ)— ਲੰਡਨ ਵਿਚ ਇਕ ਪੰਜਾਬੀ ਵਿਅਕਤੀ ਨੂੰ ਇਕ ਸ਼ਰਾਬੀ ਔਰਤ ਦੀ ਮਦਦ ਨਾਲ ਉਸ ਨੂੰ ਟੈਕਸੀ ਵਿੱਚ ਉਸ ਦੇ ਘਰ ਛੱਡਣ ਅਤੇ ਫਿਰ ਬੇਹੋਸ਼ੀ ਦੀ ਹਾਲਤ ਵਿੱਚ ਬਿਸਤਰੇ ਉੱਤੇ ਪਈ ਔਰਤ ਉਪਰ ਜਿਣਸੀ ਹਮਲਾ ਕਰਨ ਦੇ ਦੋਸ਼ ਵਿਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲੰਡਨ ਦੀ ਬਲੈਕਫਰਾਇਰਜ਼ ਕਰਾਉਨ ਕੋਰਟ ਵਿੱਚ ਇਸ ਮੁਕੱਦਮੇ ਦੀ ਸੁਣਵਾਈ ਦੋਰਾਨ ਦੱਸਿਆ ਗਿਆ ਸੀ ਕਿ ਜੀਤਇੰਦਰ ਸਿੰਘ (41) ਵਾਸੀ ਪਟਨੀ, ਜੋ ਕਿ ਲੰਡਨ ਵਿੱਚ ਜੇ ਪੀ ਮੋਰਗਨ ਬੈਂਕ ਦਾ ਸੀਨੀਅਰ ਮੁਲਾਜ਼ਮ ਸੀ, ਨੇ ਵੈਸਟਐਡ ਵਿੱਚ ਇਕ ਔਰਤ ਨਾਲ ਸ਼ਾਮ ਨੂੰ ਹੋਈ ਮੁਲਾਕਾਤ ਤੋਂ ਬਾਅਦ ਵੈਲੇਨਟਾਈਨ ਵਾਲੇ ਦਿਨ ਉਸ ਉਪਰ ਜਿਣਸੀ ਹਮਲਾ ਕੀਤਾ ਸੀ। ਉਹ ਤੋਂ ਪਹਿਲਾਂ ਤਾਂ ਮਦਦਗਾਰ ਬਣ ਕੇ ਸ਼ਰਾਬੀ ਹੋਈ ਔਰਤ ਨੂੰ ਉਬੇਰ ਟੈਕਸੀ ਵਿੱਚ ਉਸ ਦੇ ਫਲੈਟ ਤੱਕ ਛੱਡਣ ਗਿਆ ਪਰ ਫਿਰ ਉਹ ਨੋਰਥ ਲੰਡਨ ਵਿੱਚ ਸਥਿਤ ਉਸ ਔਰਤ ਦੇ ਫਲੈਟ ਵਿੱਚ ਬਿਨਾਂ ਇਜਾਜ਼ਤ ਦਾਖਲ ਹੋ ਗਿਆ ਸੀ ,ਜਿਥੇ ਉਸ ਨੇ ਸ਼ਰਾਬ ਦੀ ਬੇਹੋਸ਼ੀ ਅਤੇ ਥੱਕੀ ਹੋਈ ਹਾਲਤ ਵਿੱਚ ਬਿਸਤਰੇ ਤੇ ਪਈ ਔਰਤ ਤੇ ਜਿਣਸੀ ਹਮਲਾ ਕੀਤਾ ਸੀ, ਜਿਸ ਨੂੰ ਉਸ ਨੇ ਬਾਅਦ ਵਿੱਚ ਕਿਹਾ ਕਿ ਉਸ ਨੇ ਇਸ ਦੇ ਲਈ ਅਦਾਇਗੀ ਕੀਤੀ ਸੀ। ਅਦਾਲਤ ਵਿੱਚ ਦੱਸਿਆ ਗਿਆ ਕਿ ਪੀੜਤ ਔਰਤ ਆਪਣੇ ਹਮਲਾਵਰ ਨੂੰ ਪਛਾਣਦੀ ਨਹੀਂ ਸੀ ਪਰ ਉਸ ਨੇ ਊਬਰ ਦੇ ਡਰਾਈਵਰ ਦੀ ਮੱਦਦ ਨਾਲ ਉਸ ਦੀ ਪਛਾਣ ਕੀਤੀ ਊਬਰ ਡਰਾਈਵਰ ਮੁਤਾਬਕ ਸਿੰਘ ਨੇ ਇਕ ਕੈਸ਼ ਮਸ਼ੀਨ ਵਿੱਚੋ ਪੈਸੇ ਕਢਵਾਏ ਸਨ ਅਤੇ ਉਸ ਨੇ ਡਰਾਈਵਰ ਨੂੰ ਕੁਝ ਪੈਸੇ ਵੱਧ ਅਦਾ ਕੀਤੇ ਸਨ ਕਿਉਂਕਿ ਉਸ ਔਰਤ ਨੇ ਟੈਕਸੀ ਵਿਚ ਉਲਟੀ ਕਰ ਦਿੱਤੀ ਸੀ। ਅਦਾਲਤ ਨੇ ਸਿੰਘ ਨੂੰ ਇੱਕ ਲਾਚਾਰ ਹਾਲਤ ਵਿਚ ਔਰਤ ਨੂੰ ਸੈਕਸ ਦੇ ਇਰਾਦੇ ਨਾਲ ਜਾਣਬੁਝ ਕੇ ਨਿਸ਼ਾਨਾ ਬਣਾਉਣ ਲਈ ਦੋਸ਼ੀ ਮੰਨਿਆ। ਪੀੜਤ ਨੇ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ ਉਹ ਫਰਵਰੀ 2015 ਦੇ ਇਸ ਹਮਲੇ ਕਾਰਨ ਐਨੀ ਸਹਿਮ ਗਈ ਸੀ ਕਿ ਉਸ ਨੇ ਆਪਣਾ ਫਲੈਟ ਹੀ ਬਦਲ ਲਿਆ ਹੈ, ਜਦ ਕਿ ਸਿੰਘ ਦੇ  ਸਫਾਈ ਪੱਖ ਦੇ ਵਕੀਲ ਨੇ ਦੱਸਿਆ ਸੀ ਕਿ ਉਹ ਭਵਿੱਖ ਵਿੱਚ ਕਿਸੇ ਲਈ ਖ਼ਤਰਾ ਨਹੀਂ ਹੈ।ਉਸ ਨੇ ਆਪਣੀ ਜੇ ਪੀ ਮੋਰਗਨ ਦੀ ਨੌਕਰੀ ਛੱਡ ਦਿੱਤੀ ਹੈ, ਜਦ ਕਿ ਉਸ ਦਾ ਭਰਾ ਉਸ ਦੇ ਲਈ ਇਕ ਪ੍ਰਾਪਟੀ ਡਿਵੈਲਪਮੈਂਟ ਕਾਰੋਬਾਰ ਸਥਾਪਿਤ ਕਰਨਾ ਚਾਹੁੰਦਾ ਹੈ।ਅਦਾਲਤ ਨੇ ਦੋਹਾ ਧਿਰਾਂ ਦੀ ਸੁਣਵਾਈ ਉਪਰੰਤ ਸਿੰਘ ਨੂੰ 5 ਸਾਲ ਕੈਦ ਦੀ ਸਜਾ ਸੁਣਾਈ, ਜਿਸ ਨੂੰ ਅੱਧੀ ਪੂਰੀ ਹੋਣ ਤੇ ਰਿਹਾਅ ਕਰ ਦਿੱਤਾ ਜਾਵੇਗਾ।
 


Related News