ਜੇ. ਆਈ. ਟੀ. ਮੈਂਬਰਾਂ ਖਿਲਾਫ ਸ਼ਰੀਫ ਦੇ ਪੁੱਤਰ ਦਾ ਇਤਾਰਜ਼ ਖਾਰਜ਼

05/29/2017 10:01:45 PM

ਇਸਲਾਮਾਬਾਦ — ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਨਾਮਾ ਪੇਪਰ ਮਾਮਲੇ 'ਚ ਸ਼ਰੀਫ ਪਰਿਵਾਰ ਦੇ ਵਿਦੇਸ਼ੀ ਕਾਰੋਬਾਰ ਦੀ ਜਾਂਚ ਕਰ ਰਹੀ ਇਕ ਟੀਮ ਦੇ ਮੈਂਬਰਾਂ ਖਿਲਾਫ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪੁੱਤਰ ਵੱਲੋਂ ਜਤਾਇਆ ਗਿਆ ਇਤਰਾਜ਼ ਨੂੰ ਸੋਮਵਾਰ ਨੂੰ ਖਾਰਜ਼ ਕਰ ਦਿੱਤਾ ਗਿਆ। ਹੁਸੈਨ ਨਵਾਜ ਨੇ ਕੋਰਟ ਤੋਂ ਅਪੀਲ ਕੀਤੀ ਸੀ ਕਿ 6 ਮੈਂਬਰੀ ਸੰਯੁਕਤ ਜਾਂਚ ਟੀਮ (ਜੇ. ਆਈ. ਟੀ.) ਦੇ 2 ਮੈਂਬਰਾਂ ਨੂੰ ਹੱਟਾ ਦਿੱਤਾ ਜਾਵੇ। ਕੋਰਟ ਨੇ ਸ਼ਰੀਫ ਪਰਿਵਾਰ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ ਪਿਛਲੇ ਮਹੀਨੇ ਜੇ. ਆਈ. ਟੀ. ਦਾ ਗਠਨ ਕੀਤਾ ਸੀ। ਹੁਸੈਨ ਦੀ ਪਟੀਸ਼ਨ 'ਤੇ 3 ਮੈਂਬਰੀ ਵਿਸ਼ੇਸ਼ ਬੈਂਚ ਨੇ ਸੁਣਵਾਈ ਕੀਤੀ। ਹੁਸੈਨ ਨੇ ਬਿਲਾਲ ਰਸੂਲ ਅਤੇ ਅਮਰ ਅਜੀਜ 'ਤੇ ਨਿਰਪੱਖਣ ਹੋਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਟੀਮ 'ਚੋਂ ਕੱਢਣ ਦੀ ਮੰਗ ਕੀਤੀ ਸੀ। ਬੈਂਚ ਨੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਜੇ. ਆਈ. ਟੀ. ਤੋਂ ਆਪਣੀ ਜਾਂਚ ਜਾਰੀ ਰੱਖਣ ਨੂੰ ਕਿਹਾ। ਬੈਂਚ ਨੇ ਕਿਹਾ ਕਿ ਜੇ. ਆਈ. ਟੀ. ਦੇ ਕਿਸੇ ਮੈਂਬਰ ਨੂੰ ਨਹੀਂ ਬਦਲਿਆ ਜਾਵੇਗਾ ਅਤੇ ਨਾ ਹੀ ਕਿਸੇ ਨੂੰ ਆਪਣਾ ਕੰਮ ਕਰਨ ਤੋਂ ਰੋਕਿਆ ਜਾਵੇਗਾ। ਕੋਰਟ ਨੇ ਕਿਹਾ, ''ਭਾਵੇਂ ਪ੍ਰਧਾਨ ਮੰਤਰੀ ਹੋਵੇ ਜਾਂ ਆਮ ਆਦਮੀ, ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ।


Related News