ਇਵਾਂਕਾ ਟਰੰਪ ਮਦਰੱਸੇ ਦੇ ਸਟੂਡੈਂਟਸ ਨੂੰ ਪੜਾਏਗੀ ਬਿਜ਼ਨਸ ਦਾ ਪਾਠ

10/23/2017 11:44:45 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਹੁਣ ਮਦਰੱਸੇ ਦੇ ਸਟੂਡੈਂਟਜ਼ ਨੂੰ ਬਿਜ਼ਨਸ ਦੇ ਗੁਰ ਸਿਖਾਏਗੀ। ਹੈਦਰਾਬਾਦ 'ਚ 28 ਤੋਂ 30 ਨਵੰਬਰ ਤੱਕ ਹੋਣ ਵਾਲੇ ਗਲੋਬਲ ਇੰਟਰਪ੍ਰੇਨਯੋਰ ਸਮਿਟ 'ਚ ਅਮਰੀਕੀ ਪ੍ਰਤੀਨਿਧੀਮੰਡਲ ਦੀ ਅਗਵਾਈ ਕਰਨ ਲਈ ਭਾਰਤ ਆ ਰਹੀ ਇਵਾਂਕਾ ਟਰੰਪ ਸਮਿਟ ਤੋਂ ਇਕ ਮਹੀਨਾ ਪਹਿਲਾਂ ਨੌਜਵਾਨਾਂ ਨੂੰ ਇਕ ਦਿਨ ਲਈ ਬਿਜ਼ਨਸ ਦਾ ਪਾਠ ਪੜਾਏਗੀ। 27 ਅਕਤੂਬਰ ਨੂੰ ਨੌਜਵਾਨਾਂ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ, ਜਿਥੇ ਇਵਾਂਕਾ ਟਰੰਪ 18 ਮਦਰੱਸੇ ਦੇ ਵਿਦਿਆਰਥੀਆਂ ਸਮੇਤ 300 ਨੌਜਵਾਨਾਂ ਨੂੰ ਬਿਜ਼ਨਸ ਦੇ ਗੁਰ ਸਿਖਾਏਗੀ।
ਇਸ ਵਰਕਸ਼ਾਪ ਦਾ ਆਯੋਜਨ ਅਮਰੀਕੀ ਵਣਜ ਦੂਤਘਰ, ਹੈਦਰਾਬਾਦ ਦੇ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਤੇ ਇੰਡਸ ਇੰਟਰਪ੍ਰੋਨਯੋਰਸ ਨੇ ਮਿਲ ਕੇ ਕੀਤਾ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਮਦਰੱਸੇ ਦੇ ਵਿਦਿਆਰਥੀ ਬਿਜ਼ਨਸ ਦੀ ਵਰਕਸ਼ਾਪ ਦਾ ਹਿੱਸਾ ਬਣਨਗੇ ਤੇ ਦ ਇੰਡਸ ਇੰਟਰਪ੍ਰੇਨਯੋਰਸ਼ਿਪ ਦੇ ਮੇਂਟਰਸ ਵਲੋਂ ਗਾਈਡ ਕੀਤੇ ਜਾਣਗੇ।


Related News