ਇਟਲੀ ਦੇ ਇਸ ਸ਼ਹਿਰ ''ਚ ਰਹਿਣ ''ਤੇ ਮਿਲਣਗੇ ਪੈਸੇ (ਦੇਖੋ ਤਸਵੀਰਾਂ)

10/20/2017 4:03:15 PM

ਕੰਡੇਲਾ(ਬਿਊਰੋ)— ਜਿਥੇ ਇਕ ਪਾਸੇ ਕੁਝ ਦੇਸ਼ ਵਧਦੀ ਆਬਾਦੀ ਦੀ ਪ੍ਰੇਸ਼ਾਨੀ ਝੇਲ ਰਹੇ ਹਨ। ਉਥੇ ਹੀ ਇਟਲੀ ਦਾ ਇਕ ਸ਼ਹਿਰ ਲੋਕਾਂ ਨੂੰ ਉੱਥੇ ਰਹਿਣ ਲਈ ਪੈਸਿਆਂ ਦਾ ਆਫਰ ਦੇ ਰਿਹਾ ਹੈ। ਇਟਲੀ ਦੇ ਕੰਡੇਲਾ ਸ਼ਹਿਰ ਦੇ ਮੇਅਰ ਨਿਕੋਲਾ ਗੈਟਾ ਨੇ ਸ਼ਹਿਰ ਦੀ ਘਟਦੀ ਆਬਾਦੀ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ। ਮੇਅਰ ਨਿਕੋਲਾ ਗੈਟੇ ਅਨੁਸਾਰ ਉਹ ਸ਼ਹਿਰ ਦੀ ਆਬਾਦੀ ਨੂੰ ਫਿਰ ਤੋਂ 1990 ਦੀ ਤਰ੍ਹਾਂ 8000 ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ। ਹੁਣ ਇਸ ਸ਼ਹਿਰ ਦੀ ਆਬਾਦੀ ਸਿਰਫ 2700 ਹੈ।
ਮੇਅਰ ਗੈਟੇ ਅਨੁਸਾਰ ਇਸ ਜਗ੍ਹਾ ਦੀਆਂ ਗਲੀਆਂ ਵੈਂਡਰਸ, ਲੋਕਾਂ ਅਤੇ ਸੈਲਾਨੀਆਂ ਨਾਲ ਭਰੀਆਂ ਰਹਿੰਦੀਆਂ ਸੀ। ਅਰਥ-ਵਿਵਸਥਾ ਵਿਚ ਆਈਆਂ ਮੁਸ਼ਕਲਾਂ ਕਾਰਨ ਕਈ ਲੋਕ ਖਾਸ ਕਰ ਕੇ ਨੌਜਵਾਨ ਕੰਮ ਦੀ ਭਾਲ ਵਿਚ ਬਾਹਰ ਚਲੇ ਗਏ। ਇਸ ਤੋਂ ਬਾਅਦ ਇਸ ਸਮੱਸਿਆ ਦੇ ਹੱਲ ਲਈ ਕਈ ਉਪਾਅ ਲੱਭੇ ਗਏ। ਮੇਅਰ ਨੇ ਇਸ ਆਫਰ ਦੇ ਤਹਿਤ ਸਿੰਗਲ ਲੋਕਾਂ ਨੂੰ 800 ਯੂਰੋ ਅਤੇ ਕਪਲਸ ਨੂੰ 1200 ਯੂਰੋ ਦੇਣ ਦਾ ਫੈਸਲਾ ਕੀਤਾ ਹੈ। ਉਥੇ ਹੀ 3 ਤੋਂ 5 ਮੈਬਰਾਂ ਵਾਲੇ ਪਰਿਵਾਰ ਨੂੰ 1500 ਤੋਂ 1800 ਯੂਰੋ ਦਿੱਤੇ ਜਾਣਗੇ। ਇਸ ਕੈਸ਼ ਨੂੰ ਪਾਉਣ ਲਈ ਲੋਕਾਂ ਨੂੰ ਕੰਡੇਲਾ ਜਾਣਾ ਹੋਵੇਗਾ ਅਤੇ ਉੱਥੇ 7500 ਯੂਰੋ ਪ੍ਰਤੀ ਸਾਲ ਦੀ ਨੌਕਰੀ ਕਰਨੀ ਹੋਵੇਗੀ। 6 ਪਰਿਵਾਰ ਪਹਿਲਾਂ ਹੀ ਨੌਰਥ ਇਟਲੀ ਤੋਂ ਇੱਥੇ ਰਹਿਣ ਆ ਚੁੱਕੇ ਹਨ ਜਦੋਂ ਕਿ 5 ਹੋਰ ਪਰਿਵਾਰ ਇਸ ਪ੍ਰੋਸੈਸ ਵਿਚ ਲੱਗੇ ਹੋਏ ਹਨ। ਇਸ ਫੈਸਲੇ ਮੁਤਾਬਕ ਲੋਕਾਂ ਨੂੰ ਪੈਸਿਆਂ ਤੋਂ ਇਲਾਵਾ ਕੌਂਸਲ ਬਿੱਲ ਉੱਤੇ ਟੈਕਸ ਕਰੈਡਿਟ ਦੇ ਨਾਲ-ਨਾਲ ਚਾਈਲਡ ਕੇਅਰ ਦੀ ਵੀ ਸਹੂਲਤ ਦਿੱਤੀ ਜਾਵੇਗੀ। ਮੇਅਰ ਦੇ ਨਾਲ ਕੰਮ ਕਰਨ ਵਾਲੇ ਇਕ ਕਰਮਚਾਰੀ ਨੇ ਦੱਸਿਆ ਕਿ ਉੱਥੇ ਦੀ ਲਾਈਫ ਕਵਾਲਿਟੀ ਵੀ ਕਾਫੀ ਬਿਹਤਰ ਹੈ।


Related News