'ਇਟਲੀ ਵਿਚ ਸਿੱਖ ਫੌਜੀ' ਕਿਤਾਬ ਲਿਖਣ 'ਤੇ ਚਾਹਲ ਦਾ ਕੀਤਾ ਗਿਆ ਸਨਮਾਨ

08/08/2017 5:33:44 PM

ਰੋਮ (ਕੈਂਥ)— ਬ੍ਰਿਟਿਸ਼ ਇੰਡੀਅਨ ਆਰਮੀ ਵਿਚ ਦੂਜੇ ਸੰਸਾਰ ਯੁੱਧ ਦੌਰਾਨ ਇਟਲੀ ਵਿਚ ਲੜਨ ਵਾਲੇ ਸਿਖ ਫੌਜੀਆਂ ਨਾਲ ਸਬੰਧਤ ਬਲਵਿੰਦਰ ਸਿੰਘ ਚਾਹਲ ਦੀ ਕਿਤਾਬ “ਇਟਲੀ ਵਿਚ ਸਿੱਖ ਫੌਜੀ'' ਗੁਰਦਵਾਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਕਿਰਮੋਨਾ ਵਿਖੇ ਸੰਗਤਾਂ ਵਿਚ ਪੇਸ਼ ਕੀਤੀ ਗਈ। ਇਸ ਸਮੇਂ ਲੇਖਕ ਬਲਵਿੰਦਰ ਸਿੰਘ ਚਾਹਲ ਨੇ ਸੰਗਤਾਂ ਦੇ ਸਨਮੁੱਖ ਬੋਲਦੇ ਦੱਸਿਆ ਕਿ ਕਿਸ ਤਰ੍ਹਾਂ ਸਿੱਖ ਬ੍ਰਿਟਿਸ਼ ਇੰਡੀਅਨ ਆਰਮੀ ਵਿਚ ਸ਼ਾਮਲ ਹੋਏ। ਜਿਸ ਤੋਂ ਬਾਅਦ ਸਿੱਖਾਂ ਨੇ ਅੰਗਰੇਜਾਂ ਦੀ ਫੌਜ ਵਿਚ ਵੱਖ-ਵੱਖ ਦੇਸ਼ਾਂ ਵਿਚ ਆਪਣੀ ਬਹਾਦਰੀ ਦੇ ਝੰਡੇ ਗੱਡੇ। ਇਟਲੀ ਵਿਚ ਸਿੱਖਾਂ  ਨੇ ਬਹਾਦਰੀ ਨਾਲ ਜਿਸ ਤਰ੍ਹਾਂ ਜਰਮਨਾਂ ਨੂੰ ਖਦੇੜਿਆ, ਲੋਕਾਂ ਵਿਚ ਉੱਚਾ ਸੁੱਚਾ ਆਚਰਨ ਪੇਸ਼ ਕੀਤਾ। ਜਿਸਦੀ ਮਿਸਾਲ ਅੱਜ ਵੀ ਇਟਾਲੀਅਨ ਲੋਕ ਦਿੰਦੇ ਹਨ। ਇਹ ਜਾਣਕਾਰੀ ਸੰਗਤਾਂ ਨੂੰ ਦੱਸੀ। ਇਸ ਉਪਰੰਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਲੇਖਕ ਬਲਵਿੰਦਰ ਸਿੰਘ ਚਾਹਲ ਦਾ ਸਿਰੋਪਾਓ ਅਤੇ ਸ਼ੀਲਡ ਦੇ ਕੇ ਸਨਮਾਨ ਕੀਤਾ ਗਿਆ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ, ਫਤਹਿ ਸਿੰਘ, ਮਲਕੀਅਤ ਸਿੰਘ, ਮਾਨ ਸਿੰਘ ਆਦਿ ਹਾਜ਼ਰ ਸਨ।


Related News