ਇਟਲੀ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਏ ਗਏੇ 'ਦਸਤਾਰ ਅਤੇ ਦੁਮਾਲਾ' ਸਜਾਉਣ ਦੇ ਮੁਕਾਬਲੇ

08/03/2017 12:31:50 PM

ਰੋਮ ਇਟਲੀ (ਕੈਂਥ)— ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨ ਯਾਕੋਮੋ (ਬਰੇਸ਼ੀਆ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨ ਸਭਾ ਬੋਰਗੋ, ਕੁਲਤੂਰਾ ਸਿੱਖ ਇਟਲੀ ਦੇ ਉਦਮ ਸਦਕਾ ਅਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਮਨੀ ਸਿੰਘ, ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਇਸ ਮੌਕੇ ਭਾਈ ਕੁਲਵੰਤ ਸਿੰਘ ਖਾਲਸਾ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾ ਦੁਆਰਾ ਨਿਹਾਲ ਕੀਤਾ। ਵਿਸ਼ੇਸ਼ ਦੀਵਾਨ ਸਜਾਏ ਗਏ, ਦੀਵਾਨਾਂ ਦੀ ਅਰੰਭਤਾ ਵਿਚ ਰਾਜ ਖਾਲਸਾ ਦੇ ਜਥੇ ਵੱਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਗਿਆ। ਉਪਰੰਤ ਭਾਈ ਸੁਖਵਿੰਦਰ ਸਿੰਘ ਦੇ ਕੀਰਤਨੀ ਜਥੇ, ਭਾਈ ਕੁਲਵੰਤ ਸਿੰਘ ਖਾਲਸਾ, ਭਾਈ ਪਰਮਜੀਤ ਸਿੰਘ, ਭਾਈ ਨਵਦੀਪ ਸਿੰਘ ਦੇ ਢਾਡੀ ਜਥੇ ਅਤੇ ਭਾਈ ਜਸਪਾਲ ਸਿੰਘ ਸ਼ਾਂਤ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। 
ਕੁਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬੋਰਗੋ ਸੰਨ ਯਾਕਮੋ ਵੱਲੋਂ “ਦਸਤਾਰ ਅਤੇ ਦੁਮਾਲਾ'' ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ 90 ਬੱਚਿਆ ਨੇ ਵੱਖਰੇ-ਵੱਖਰੇ ਗਰੁੱਪਾਂ ਵਿਚ ਹਿੱਸਾ ਲਿਆ, 4 ਦੁਮਾਲਾ ਗਰੁੱਪ ਅਤੇ 2 ਦਸਤਾਰ ਗਰੁੱਪ ਬਣਾਏ ਗਏ। 

ਦਸਤਾਰ ਦੇ ਪਹਿਲੇ ਗਰੁੱਪ ਵਿਚ ਪਹਿਲੇ ਸਥਾਨ 'ਤੇ ਸਿਮਰਨ ਪਾਲ ਸਿੰਘ ਅਤੇ ਦੂਜੇ ਸਥਾਨ 'ਤੇ ਮਨਪ੍ਰੀਤ ਸਿੰਘ ਅਤੇ ਤੀਜੇ ਸਥਾਨ 'ਤੇ ਅਮਨਦੀਪ ਸਿੰਘ ਰਿਹਾ।
ਦਸਤਾਰ ਦੇ ਦੂਜੇ ਗਰੁੱਪ ਵਿੱਚ ਪਹਿਲੇ ਸਥਾਨ 'ਤੇ ਅਰਵਿੰਦਰ ਸਿੰਘ ਅਤੇ ਦੂਜੇ ਸਥਾਨ 'ਤੇ ਸੁਖਪ੍ਰੀਤ ਸਿੰਘ ਅਤੇ ਤੀਜੇ ਸਥਾਨ 'ਤੇ ਭੁਪਿੰਦਰ ਸਿੰਘ ਰਿਹਾ।
ਦਸਤਾਰ ਮੁਕਾਬਲੇ ਵਿਚ ਬੈਸਟ ਪਰਸਨੈਲਟੀ ਅਵਾਰਡ ਹਰਮਿੰਦਰ ਸਿੰਘ ਨੂੰ ਦਿੱਤਾ ਗਿਆ।
ਦੁਮਾਲੇ ਦੇ ਪਹਿਲੇ ਗਰੁੱਪ ਵਿਚ ਪਹਿਲੇ ਸਥਾਨ 'ਤੇ ਗੁਲਰਾਜ ਕੌਰ ਅਤੇ ਦੂਜੇ ਸਥਾਨ 'ਤੇ ਪਵਨਵੀਰ ਕੌਰ ਅਤੇ ਤੀਜੇ ਸਥਾਨ 'ਤੇ ਅਮਨਪ੍ਰੀਤ ਕੌਰ ਰਹੀ।
ਦੁਮਾਲੇ ਦੇ ਦੂਜੇ ਗਰੁੱਪ ਵਿਚ ਪਹਿਲੇ ਸਥਾਨ 'ਤੇ ਰਿਤਕ ਕੁਮਾਰ ਅਤੇ ਦੂਜੇ ਸਥਾਨ 'ਤੇ ਅਮਨਦੀਪ ਸਿੰਘ ਅਤੇ ਤੀਜੇ ਸਥਾਨ 'ਤੇ ਪ੍ਰਭਨੂਰ ਕੌਰ ਰਹੀ।
ਦੁਮਾਲੇ ਦੇ ਦੂਜੇ ਗਰੁੱਪ ਵਿਚ ਸ਼ਸ਼ਤਰਾ ਨਾਲ ਦੁਮਾਲਾ ਸਜਾਉਣ ਵਿਚ ਪਹਿਲੇ ਸਥਾਨ 'ਤੇ ਨਵਦੀਪ ਸਿੰਘ ਅਤੇ ਦੂਜੇ ਸਥਾਨ 'ਤੇ ਗੁਰਪ੍ਰੀਤ ਸਿੰਘ ਅਤੇ ਤੀਜੇ ਸਥਾਨ 'ਤੇ ਹਰਪ੍ਰੀਤ ਸਿੰਘ ਰਿਹਾ।
ਦੁਮਾਲੇ ਦੇ ਤੀਜੇ ਗਰੁੱਪ ਵਿਚ ਪਹਿਲੇ ਸਥਾਨ 'ਤੇ ਬਗੇਲ ਸਿੰਘ ਅਤੇ ਦੂਜੇ ਸਥਾਨ 'ਤੇ ਮਨਵੀਰ ਸਿੰਘ ਅਤੇ ਤੀਜੇ ਸਥਾਨ 'ਤੇ ਅਮਨਪ੍ਰੀਤ ਕੌਰ ਰਹੀ।
ਦੁਮਾਲਾ ਮੁਕਾਬਲੇ ਵਿਚ ਬੈਸਟ ਪਰਸਨੈਲਟੀ ਅਵਾਰਡ ਜਸਵਿੰਦਰ ਸਿੰਘ ਨੂੰ ਦਿੱਤਾ ਗਿਆ।

ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਾਰਿਆਂ ਹੀ ਬੱਚਿਆਂ ਨੂੰ ਕੁਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬੋਰਗੋ ਸਨ ਯਾਕੋਮੋ ਵੱਲੋਂ ਸਨਮਾਨਤ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨ ਯਾਕੋਮੋ ਬਰੇਸ਼ੀਆ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸਤਪਾਲ ਸਿੰਘ, ਭਾਈ ਸੁਰਿੰਦਰ ਸਿੰਘ ਪਿਰੋਜ, ਕੁਲਬੀਰ ਸਿੰਘ ਮਿਆਣੀ, ਰਵਿੰਦਰ ਸਿੰਘ ਅਤੇ ਨੌਜਵਾਨ ਸਭਾ ਬੋਰਗੋ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਇਟਲੀ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਹਾਜ਼ਰੀ ਲਗਾਈ ਜਿਸ ਵਿਚ ਗੁਰਦੁਆਰਾ ਸਿੰਘ ਸਭਾ ਫਲੈਰੋ ਤੋਂ ਭਾਈ ਤਾਰ ਸਿੰਘ ਕਰੰਟ, ਕੋਰੇਜੋ ਤੋਂ ਸੋਹਣ ਸਿੰਘ, ਕਰਮੋਨਾ ਤੋਂ ਮਾਨ ਸਿੰਘ, ਜ਼ੋਰਾਵਰ ਸਿੰਘ ਫਤਿਹ ਸਿੰਘ ਗਤਕਾ ਅਕੈਡਮੀ ਬੈਰਗਾਮੋ ਆਦਿ ਨੇ ਸਮਾਗਮ ਵਿਚ ਸ਼ਿਰਕਤ ਕੀਤੀ।


Related News