ਇਟਲੀ ''ਚ ਸੜਕਾਂ ''ਤੇ ਉੱਤਰੇ 200 ਪ੍ਰਵਾਸੀ, ਪੰਜਾਬੀਆਂ ਨੇ ਚੁੱਕੀ ਹੱਕ ਦੀ ਆਵਾਜ਼

06/17/2017 10:29:43 PM

ਵਿਰੋਨਾਂ/ਰੋਮ/ਇਟਲੀ (ਵਿੱਕੀ ਬਟਾਲਾ)-ਯੂਰਪ ਦੇ ਦੇਸ਼ ਇਟਲੀ 'ਚ ਕੰਮਾਂਕਾਰਾਂ ਦੀ ਮੰਦੀ ਕਾਫੀ ਸਮੇਂ ਤੋਂ ਚਲ ਰਹੀ ਹੈ, ਜਿਸ ਕਾਰਨ ਇਟਲੀ ਵਿਚ ਅਸਤਾਰਾਨੇਰੀ ਦੀ ਬਹੁਗਿਣਤੀ ਦੇ ਵਧਣ ਕਰਕੇ ਇਸ ਦੇਸ਼ ਨੂੰ ਮੰਦਹਾਲੀ ਦੀ ਸਥਿਤੀ ਵਿਚੋਂ ਗੁਜ਼ਰਣਾ ਪੈ ਰਿਹਾ ਹੈ, ਜਿਸ ਦਾ ਖਾਮਿਆਜ਼ਾ ਇਟਲੀ ਸਹਿਰ ਮਾਨਤੋਵਾ ਦੀ ਮਸ਼ਹੂਰ ਫੈਕਟਰੀ ਕੰਪੋਸਾਡ 'ਚ 200 ਦੇ ਕਰੀਬ ਪੰਜਾਬੀ ਭਾਰਤੀ ਅਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਕੰਮ ਤੋਂ ਪੱਕੇ ਤੌਰ 'ਤੇ ਜਬਰਦਸਤੀ ਕੱਢ ਦਿੱਤਾ ਗਿਆ।ਇਸ ਦੌਰ ਦੌਰਾਨ ਅੱਜ ਇਟਲੀ ਦੇ ਸ਼ਹਿਰ ਮਾਨਤੋਵਾ ਵਿਖੇ ਕੰਮ ਤੋਂ ਕੱਢੇ ਹੋਏ ਕਾਮੇ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਬੱਚਿਆਂ ਨੇ ਇਟਾਲੀਅਨ ਮਾਲਕਾਂ ਖਿਲਾਫ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ, ਜਿਸ 'ਚ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚੋਂ ਸਿੰਧਕਾਤੀ ਦੇ ਨਾਲ ਸਬੰਧਿਤ ਪੰਜਾਬੀ ਅਤੇ ਹੋਰ ਦੇਸ਼ਾਂ ਦੇ ਕਾਮਿਆਂ ਨੇ ਹਾਜ਼ਰੀ ਭਰੀ। ਇਟਾਲੀਅਨ ਮਾਲਕਾਂ ਵਿਰੁੱਧ ਆਪਣੀ ਭੜਾਸ ਜੱਗ ਜ਼ਾਹਿਰ ਕੀਤੀ।ਇਸ ਮੌਕੇ ਕੰਮ ਤੋਂ ਕੱਢੇ ਹੋਏ ਪੰਜਾਬੀ ਭਾਰਤੀ ਕਾਮਿਆਂ ਇਟਾਲੀਅਨ ਮਾਲਕਾਂ ਖਿਲਾਫ ਦੋਸ਼ ਲਾਇਆ ਕਿ ਇਹ ਇਟਾਲੀਅਨ ਮਾਲਕ ਜ਼ਬਰਦਸਤੀ ਕਾਮਿਆਂ ਨੂੰ ਕੰਮ ਤੋਂ ਬਾਹਰ ਕੱਢ ਦਿੰਦੇ ਹਨ ਤੇ ਸਰਕਾਰ ਨੂੰ ਵੀ ਗੁੰਮਰਾਹ ਕਰ ਰਹੇ ਹਨ, ਜਿਸ ਕਾਰਨ ਅਸੀਂ ਮਜ਼ਬੂਰੀ ਵੱਸ ਹੋ ਕੇ ਇਹ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਸ ਕੋਂਪੋਸਾਡ ਫੈਕਟਰੀ 'ਚ ਕਾਫੀ ਲੰਬੇ ਸਮੇਂ ਤੋ ਪੱਕੇ ਤੌਰ 'ਤੇ ਕੰਮ ਕਰ ਰਹੇ ਸੀ ਤੇ ਅਸੀਂ ਆਪਣੇ ਹੱਕਾਂ 'ਤੇ ਪੈ ਰਹੇ ਡਾਕੇ ਦੀ ਆਵਾਜ਼ ਉਠਾਈ ਤਾਂ ਸਾਨੂੰ ਕੰਮ ਤੋਂ ਬਾਹਰ ਕੱਢ ਦਿੱਤਾ ਗਿਆ, ਜਿਸ ਕਾਰਨ ਅਸੀਂ ਆਪਣੇ ਪਰਿਵਾਰ ਨੂੰ ਪਾਲਨ ਪੋਸ਼ਨ ਲਈ ਮਜਬੂਰ ਹੋ ਗਏ ਹਾਂ। ਅਸੀਂ ਸਾਰੇ ਹੀ ਪੰਜਾਬੀ ਭਾਰਤੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਵਿਸ਼ੇਸ਼ ਤੌਰ 'ਤੇ ਮੰਗ ਕਰਦੇ ਹਾਂ ਕਿ ਉਹ ਇਟਲੀ 'ਚ ਹੋ ਰਹੇ ਪੰਜਾਬੀ ਭਾਰਤੀ ਮਜਦੂਰਾਂ ਨਾਲ ਬੇਇਨਸਾਫੀ ਲਈ ਇਟਾਲੀਅਨ ਸਰਕਾਰ ਨਾਲ ਗੱਲਬਾਤ ਕਰੇ ਤਾਂ ਜੋ ਅਸੀਂ ਪ੍ਰਦੇਸ਼ਾਂ 'ਚ ਆਪਣੇ ਪਰਿਵਾਰਾਂ ਅਤੇ ਬੱਚਿਆਂ ਦੀ ਸਾਂਭ-ਸੰਭਾਲ ਕਰ ਸਕੀਏ।


Related News