ਇਟਲੀ ਦੀ ਅਦਾਲਤ ਨੇ ਮੋਬਾਇਲ ਨੂੰ ਦੱਸਿਆ ਟਿਊਮਰ ਦਾ ਕਾਰਨ

Friday, April 21, 2017 2:30 PM
ਇਟਲੀ ਦੀ ਅਦਾਲਤ ਨੇ ਮੋਬਾਇਲ ਨੂੰ ਦੱਸਿਆ ਟਿਊਮਰ ਦਾ ਕਾਰਨ
ਰੋਮ— ਇਟਲੀ ਦੀ ਇੱਕ ਅਦਾਲਤ ਨੇ ਅਹਿਮ ਫੈਸਲੇ ''ਚ ਮੋਬਾਇਲ ਫੋਨ ਨੂੰ ਬ੍ਰੇਨ ਟਿਊਮਰ ਦਾ ਕਾਰਨ ਦੱਸਿਆ ਹੈ। ਫੈਸਲਾ 11 ਅਪ੍ਰੈਲ ਨੂੰ ਸੁਣਾਇਆ ਗਿਆ ਸੀ ਪਰ ਵੀਰਵਾਰ ਨੂੰ ਇਸ ਨੂੰ ਜਨਤਕ ਕਰ ਦਿੱਤਾ ਗਿਆ। ਫੈਸਲੇ ਨੂੰ ਹਾਈ ਕੋਰਟ ''ਚ ਚੁਣੌਤੀ ਦਿੱਤੀ ਜਾ ਸਕਦੀ ਹੈ। ਮੁਕੱਦਮੇ ਦੀ ਸੁਣਵਾਈ ਦੌਰਾਨ ਮੁਦੱਈ ਰਾਬਰਟੋ ਰੋਮੀਓ (57) ਨੇ ਗਵਾਹੀ ''ਚ ਕਿਹਾ ਸੀ ਕਿ ਆਪਣੀ ਨੌਕਰੀ ਦੇ ਕਰਤੱਵਾਂ ਦੀ ਪਾਲਣਾ ਨੂੰ ਲੈ ਕੇ ਉਸ ਨੂੰ ਪਿਛਲੇ 15 ਸਾਲਾਂ ਤੋਂ ਹਰ ਦਿਨ ਤਿੰਨ-ਚਾਰ ਘੰਟਿਆਂ ਤੱਕ ਮੋਬਾਇਲ ਫੋਨ ਦੀ ਵਰਤੋਂ ਕਰਨੀ ਪੈਂਦੀ ਹੈ।
ਉਹ ਮੋਬਾਇਲ ਬੰਦ ਨਹੀਂ ਕਰਾਉਣਾ ਚਾਹੁੰਦਾ ਪਰ ਉਸ ਦਾ ਮੰਨਣਾ ਹੈ ਕਿ ਇਸ ਦੀ ਵਰਤੋਂ ਕਰਨ ਦੇ ਤਰੀਕਿਆਂ ਨੂੰ ਲੈ ਕੇ ਕਾਫੀ ਚੌਕਸੀ ਦੀ ਲੋੜ ਹੈ। ਰੋਮੀਓ ਮੁਤਾਬਕ ਸਭ ਤੋਂ ਪਹਿਲਾਂ ਉਸ ਨੂੰ ਮਹਿਸੂਸ ਹੋਇਆ ਸੀ ਕਿ ਉਸ ਦੇ ਸੱਜੇ ਕੰਨ ਤੋਂ ਹਰ ਵੇਲੇ ਕੁਝ ਸੁਣਾਈ ਨਹੀਂ ਦਿੰਦਾ ਹੈ ਅਤੇ ਸਾਲ 2010 ''ਚ ਕੀਤੀ ਗਈ ਡਾਟਕਰੀ ਜਾਂਚ ਟਿਊਮਰ ਦਾ ਪਤਾ ਲੱਗਿਆ। ਖ਼ੁਸ਼ਕਿਸਮਤੀ ਇਹ ਸੀ ਕਿ ਇਹ ਬਹੁਤ ਹਲਕਾ ਸੀ ਪਰ ਹੁਣ ਉਹ ਕੁਝ ਨਹੀਂ ਸੁਣ ਸਕਦਾ, ਕਿਉਂਕਿ ਡਾਕਟਰਾਂ ਨੂੰ ਉਸ ਦੀ ਸੁਨਣ ਵਾਲੀ ਨਾੜ ਕੱਢਣੀ ਪਈ। ਅਦਾਲਤ ''ਚ ਮੈਡੀਕਲ ਮਾਹਰ ਨੇ ਕਿਹਾ ਕਿ ਰੋਮੀਓ ਦੇ ਕੰਨ ਦਾ 23 ਫੀਸਦੀ ਨੁਕਸਾਨ ਉਸ ਦੇ ਕੰਮਾਂ ਦੇ ਕਾਰਨ ਹੋਇਆ ਹੈ। ਇਸ ਤੋਂ ਬਾਅਦ ਅਦਾਲਤ ''ਆਈ. ਐੱਨ. ਏ. ਆਈ. ਐੱਲ.'' ਨੂੰ ਪੀੜਤ ਨੂੰ ਹਰ ਮਹੀਨੇ 500 ਯੂਰੋ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ। ''ਆਈ. ਐੱਨ. ਏ. ਆਈ. ਐੱਲ.'', ਕੰਮ ਵਾਲੀ ਥਾਂ ਵਾਪਰੇ ਹਾਦਸਿਆਂ ਸੰਬੰਧੀ ਇੱਕ ਰਾਸ਼ਟਰੀ ਬੀਮਾ ਯੋਜਨਾ ਹੈ। ਰੋਮੀਓ ਦੇ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਦੁਨੀਆ ''ਚ ਪਹਿਲੀ ਵਾਰ ਕਿਸੇ ਅਦਾਲਤ ਨੇ ਮੰਨਿਆ ਹੈ ਕਿ ਮੋਬਾਇਲ ਫੋਨ ਦੀ ਗ਼ਲਤ ਵਰਤੋਂ ਅਤੇ ਬ੍ਰੇਨ ਟਿਊਮਰ ਵਿਚਾਲੇ ਸੰਬੰਧ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!