ਪਨਾਮਾ ਕੇਸ ਮਾਮਲੇ ਨੂੰ ਲੈ ਕੇ ਇਮਰਾਨ ਖਾਨ ਨੇ ਨਵਾਜ਼ ਸ਼ਰੀਫ ''ਤੇ ਲਾਇਆ ਇਹ ਵੱਡਾ ਦੋਸ਼

04/26/2017 3:41:51 PM

ਇਸਲਾਮਾਬਾਦ— ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ''ਤੇ ਵੱਡਾ ਦੋਸ਼ ਲਾਇਆ ਹੈ। ਇਮਰਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਨੇ ਉਨ੍ਹਾਂ ਨੂੰ ਪਨਾਮਾ ਕੇਸ ਮਾਮਲੇ ''ਤੇ ਚੁੱਪ ਰਹਿਣ ਲਈ 10 ਅਰਬ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਨਵਾਜ਼ ਸ਼ਰੀਫ ਦੀ ਬੇਟੀ ਨੇ ਇਸ ਗੱਲ ਦਾ ਖੰਡਨ ਕੀਤਾ ਹੈ। ਦੱਸਣ ਯੋਗ ਹੈ ਕਿ ਹੀ ਹਾਲ ਹੀ ''ਚ ਪਾਕਿਸਤਾਨੀ ਸੁਪਰੀਮ ਕੋਰਟ ਵਲੋਂ ਇਸ ਮਾਮਲੇ ਨੂੰ ਲੈ ਕੇ ਆਪਣਾ ਫੈਸਲੇ ਸੁਣਾਇਆ ਸੀ। 
ਕੋਰਟ ਦੀ 5 ਮੈਂਬਰੀ ਬੈਂਚ ਨੇ 3-2 ਨਾਲ ਦਿੱਤੇ ਇਕ ਵੰਡੇ ਹੋਏ ਫੈਸਲੇ ਕਾਰਨ ਨਵਾਜ਼ ਆਪਣੀ ਕੁਰਸੀ ਬਚਾਉਣ ''ਚ ਸਫਲ ਰਹੇ। ਬੈਂਚ ਨੇ ਕਿਹਾ ਸੀ ਕਿ ਨਵਾਜ਼ ਨੂੰ ਅਹੁਦੇ ਤੋਂ ਹਟਾਉਣ ਲਈ ਸਬੂਤ ਨਾ-ਕਾਫੀ ਹਨ। ਪਰ ਇਸ ਦੇ ਨਾਲ ਹੀ ਬੈਂਚ ਨੇ ਇਕ ਸੰਯੁਕਤ ਜਾਂਚ ਟੀਮ (ਜੇ. ਆਈ. ਟੀ.) ਦਾ ਗਠਨ ਕਰਨ ਦਾ ਹੁਕਮ ਦਿੱਤਾ, ਤਾਂ ਕਿ ਸ਼ਰੀਫ ਦੇ ਪਰਿਵਾਰ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾ ਸਕੇ। ਇਹ ਟੀਮ ਹਰ ਦੋ ਹਫਤਿਆਂ ਵਿਚ ਆਪਣੀ ਰਿਪੋਰਟ ਪੇਸ਼ ਕਰੇਗੀ ਅਤੇ 60 ਦਿਨਾਂ ''ਚ ਇਹ ਜਾਂਚ ਪੂਰੀ ਹੋਵੇਗੀ।
ਇੱਥੇ ਦੱਸ ਦੇਈਏ ਕਿ ਨਵਾਜ਼ ਦਾ ਪਰਿਵਾਰ ਪਨਾਨਾ ਪੇਪਰਸ ਲੀਕ ਮਾਮਲੇ ''ਚ ਹੋਏ ਖੁਲਾਸਿਆਂ ਤੋਂ ਬਾਅਦ ਦੋਸ਼ਾਂ ਦੇ ਘੇਰੇ ਵਿਚ ਆ ਗਿਆ। ਇਹ ਮੁਕੱਦਮਾ ਨਵਾਜ਼ ਵਲੋਂ ਕਾਲੇ ਧਨ ਨੂੰ ਸਫੈਦ ਕਰ ਕੇ ਲੰਡਨ ''ਚ ਜਾਇਦਾਦ ਖਰੀਦਣ ਦਾ ਹੈ। ਪਨਾਮਾ ਪੇਪਰਸ ਮੁਤਾਬਕ ਸ਼ਰੀਫ ਦੀ ਬੇਟੀ ਮਰੀਅਮ ਅਤੇ ਦੋਹਾਂ ਪੁੱਤਰਾਂ ਹਸਨ ਅਤੇ ਹੁਸੈਨ ਦੀ ਵਿਦੇਸ਼ ''ਚ ਕੰਪਨੀਆਂ ਸਨ, ਜਿਸ ਦੇ ਜ਼ਰੀਏ ਲੈਣ-ਦੇਣ ਹੋਏ ਸਨ।

Tanu

News Editor

Related News