ਅਲਬਰਟਾ ''ਚ ਇਕ ਪਰਿਵਾਰ ਨੇ ਆਪਣੇ ਘਰ ਨੂੰ ਸਜਾਇਆ 88 ਕ੍ਰਿਸਮਿਸ ਟ੍ਰੀਜ਼ ਨਾਲ

12/10/2017 2:04:19 PM

ਅਲਬਰਟਾ— ਕ੍ਰਿਸਮਿਸ ਆਉਣ ਨੂੰ ਅਜੇ ਕੁੱਝ ਦਿਨ ਰਹਿੰਦੇ ਹਨ ਪਰ ਬਹੁਤ ਸਾਰੇ ਲੋਕਾਂ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੈਨੇਡਾ ਦੇ ਅਲਬਰਟਾ 'ਚ ਰਹਿਣ ਵਾਲੇ ਇਕ ਪਰਿਵਾਰ ਨੇ ਕ੍ਰਿਸਮਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਨੇ ਆਪਣੇ ਘਰ 'ਚ 88 ਕ੍ਰਿਸਮਿਸ ਟ੍ਰੀਜ਼ ਸਜਾਏ ਹਨ। ਜੈਕਮੇਨ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਇਹ ਤਿਉਹਾਰ ਬਹੁਤ ਪਸੰਦ ਹੈ।

PunjabKesariਉਹ ਪਿਛਲੇ 13 ਸਾਲਾਂ ਤੋਂ ਇਸੇ ਤਰ੍ਹਾਂ ਘਰ ਨੂੰ ਸਜਾਉਂਦੇ ਰਹੇ ਹਨ। ਉਨ੍ਹਾਂ ਨੇ ਘਰ ਨੂੰ ਬਹੁਤ ਸਾਰੇ ਖਿਡੌਣਿਆਂ ਅਤੇ ਫੁੱਲਾਂ ਨਾਲ ਸਜਾਇਆ ਹੈ। ਜੈਕਮੇਨ ਨੇ ਦੱਸਿਆ ਕਿ ਉਨ੍ਹਾਂ ਨੇ ਹਰ ਕ੍ਰਿਸਮਿਸ ਟ੍ਰੀ ਨੂੰ ਵੱਖਰਾ ਥੀਮ ਦਿੱਤਾ , ਜੋ ਉਨ੍ਹਾਂ ਦੇ ਖਾਸ ਮਹਿਮਾਨਾਂ ਦੀ ਪਸੰਦ 'ਤੇ ਆਧਾਰਿਤ ਹੈ। ਇਸ ਦੀਆਂ ਤਿਆਰੀਆਂ 'ਚ ਉਨ੍ਹਾਂ ਨੂੰ ਕਾਫੀ ਸਮਾਂ ਲੱਗਾ ਪਰ ਉਹ ਬਹੁਤ ਖੁਸ਼ ਹਨ ।

PunjabKesariਜੈਕਮੇਨ ਨੇ ਆਪਣੇ ਸਾਥੀਆਂ ਨਾਲ ਮਿਲ ਕੇਸੈਂਟਰਲ ਅਲਬਰਟਾ ਹਿਊਮਨ ਸੋਸਾਇਟੀ ਲਈ 5,100 ਡਾਲਰ ਇਕੱਠੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਉਹ 100 ਕ੍ਰਿਸਮਿਸ ਟ੍ਰੀਜ਼ ਨਾਲ ਘਰ ਨੂੰ ਸਜਾਉਣਗੇ।


Related News