ਈਰਾਨ ਨੇ ਪਰੇਡ ਦੌਰਾਨ ਨਵੀਂ ਮਿਜ਼ਾਈਲ ਕੀਤੀ ਪੇਸ਼, ਦਿੱਤੀ ਅਮਰੀਕੀ ਰਾਸ਼ਟਰਪਤੀ ਨੂੰ ਚੁਣੌਤੀ

09/22/2017 8:11:41 PM

ਤਹਿਰਾਨ— ਈਰਾਨ ਦੇ 'ਰਿਵੋਲਯੁਸ਼ਨਰੀ ਗਾਰਡ' ਨੇ 2,000 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਅਪਣੀ ਨਵੀਂ ਬੈਲਿਸਟਿਕ ਮਿਜ਼ਾਈਲ ਪੇਸ਼ ਕੀਤੀ ਹੈ, ਜੋ ਇਜ਼ਰਾਈਲ ਸਮੇਤ ਪੱਛਮੀ ਏਸ਼ੀਆ ਦੇ ਜ਼ਿਆਦਾਤਰ ਹਿੱਸੇ ਤੱਕ ਪਹੁੰਚਣ 'ਚ ਸਮਰਥ ਹੈ।
ਤਹਿਰਾਨ 'ਚ ਸ਼ੁੱਕਰਵਾਰ ਨੂੰ ਇਕ ਫੌਜੀ ਪਰੇਡ ਦੌਰਾਨ ਇਹ ਮਿਜ਼ਾਈਲ ਪੇਸ਼ ਕੀਤੀ ਗਈ। ਸਰਕਾਰੀ ਪੱਤਰਕਾਰ ਏਜੰਸੀ ਨੇ ਚੀਫ ਆਫ ਦ ਗਾਰਡ ਦੇ ਏਅਰਸਪੇਸ ਡਿਵੀਜ਼ਨ ਦੇ ਮੁਖੀ ਜਨਰਲ ਆਮਿਰ ਅਲੀ ਹਾਜੀਜਾਦੇਹ ਦੇ ਹਵਾਲੇ ਤੋਂ ਦੱਸਿਆ ਕਿ ਨਵੀਂ ਮਿਜ਼ਾਈਲ ਦੂਰ ਤੱਕ ਮਾਰ ਕਰਨ 'ਚ ਸਮਰਥ ਹੈ। ਈਰਾਨ ਦਾ ਇਹ ਕਦਮ ਅਮਰੀਕੀ ਰਾਸ਼ਟਰਪਤੀ ਨੂੰ ਇਕ ਸਿੱਧੀ ਚੁਣੌਤੀ ਹੈ, ਜਿਨ੍ਹਾਂ ਨੇ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ 'ਚ ਸ਼ਾਮਲ ਲੋਕਾਂ ਜਾਂ ਈਰਾਨ ਦੇ ਨਾਲ ਵਪਾਰ ਕਰਨ ਵਾਲਿਆਂ 'ਤੇ ਜੁਰਮਾਨਾ ਲਗਾਉਣ ਦੇ ਪ੍ਰਸਤਾਵ ਵਾਲੇ ਬਿੱਲ 'ਤੇ ਦਸਤਖਤ ਕੀਤਾ ਹੈ।


Related News