ਈਰਾਨ ਨੂੰ ਅਲਗ-ਥਲਗ ਕਰਨ ਦੀਆਂ ਕੋਸ਼ਿਸ਼ਾਂ ''ਚ ਅਰਬ ਤੋਂ ਮਦਦ ਲੈਣਾ ਚਾਹੁੰਦੇ ਹਨ ਟਿਲਰਸਨ

10/23/2017 10:23:48 AM

ਦੋਹਾ(ਭਾਸ਼ਾ)— ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਈਰਾਨ ਦੇ ਤੇਜ ਹੁੰਦੇ ਹਮਲਾਵਰ ਰਵੱਈਏ ਉੱਤੇ ਰੋਗ ਲਗਾਉਣ ਦੇ ਉਦੇਸ਼ ਨਾਲ ਉਸ ਨੂੰ ਅਲਗ-ਥਲਗ ਕਰਨ ਦੀ ਖਾਤਰ ਸਾਊਦੀ ਅਰਬ ਅਤੇ ਇਰਾਕ ਨੂੰ ਇਕੱਠੇ ਲਿਆਉਣਾ ਚਾਹੁੰਦੇ ਹਨ। ਕਤਰ ਅਤੇ ਇਸ ਦੇ ਅਰਬ ਗੁਆਂਢੀਆਂ ਵਿਚਕਾਰ ਚੱਲ ਰਿਹਾ ਸੰਕਟ ਖਤਮ ਕਰਨ ਦਾ ਐਲਾਨ ਕਰਦੇ ਹੋਏ ਟਿਲਰਸਨ ਨੇ ਕਿਹਾ ਕਿ ਇਸ ਨਾਲ ਈਰਾਨ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਸਾਊਦੀ ਅਰਬ ਅਤੇ ਦੋਹਾ ਵਿਚ ਟਿਲਰਸਨ ਨੇ ਈਰਾਨ ਦੇ 'ਖਤਰਨਾਕ ਸੁਭਾਅ' ਦੀ ਆਲੋਚਨਾ ਕੀਤੀ। ਨਾਲ ਹੀ ਉਨ੍ਹਾਂ ਇਸ ਖੇਤਰ ਦੇ ਦੇਸ਼ਾਂ ਅਤੇ ਹੋਰ ਰਾਸ਼ਟਰਾਂ, ਖਾਸ ਤੌਰ ਉੱਤੇ ਯੂਰੋਪ ਦੇ ਦੇਸ਼ਾਂ ਨੂੰ ਈਰਾਨ ਦੇ ਸ਼ਕਤੀਸ਼ਾਲੀ ਰਿਵੋਲਿਊਸ਼ਨਰੀ ਗਾਰਡ ਕੋਪਸ ਨਾਲ ਕਿਸੇ ਵੀ ਕਾਰੋਬਾਰ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ। ਟਿਲਰਸਨ ਨੇ ਮੰਗ ਕੀਤੀ ਹੈ ਕਿ ਈਰਾਨੀ ਅਤੇ ਇਰਾਕ ਵਿਚ ਮੌਜੂਦ ਈਰਾਨ ਵੱਲੋਂ ਸਰਮਿਥਤ ਸ਼ਿਆ ਬੰਦੂਕਧਾਰੀ ਜਾਂ ਤਾਂ ਆਪਣੇ ਦੇਸ਼ ਪਰਤ ਕੇ ਇਰਾਕੀ ਫੌਜ ਵਿਚ ਸ਼ਾਮਿਲ ਹੋ ਜਾਣ ਜਾਂ ਫਿਰ ਦੇਸ਼ ਛੱਡ ਕਰ ਚਲੇ ਜਾਣ।


Related News