ਪਾਕਿਸਤਾਨੀ ਸਰਕਾਰ ਦਾ ਵੱਡਾ ਐਲਾਨ, ਹਵਾਈ ਅੱਡੇ ''ਤੇ ਨਹੀਂ ਮਿਲੇਗਾ ਵੀ. ਆਈ. ਪੀ. ਟ੍ਰੀਟਮੈਂਟ

08/16/2017 5:18:31 PM

ਇਸਲਾਮਾਬਾਦ— ਪਾਕਿਸਤਾਨੀ ਸਰਕਾਰ ਨੇ ਐੱਫ. ਆਈ. ਏ. ਨੂੰ ਨਿਰਦੇਸ਼ ਦਿੱਤੇ ਹਨ ਕਿ ਪੂਰੇ ਦੇਸ਼ ਵਿਚ ਕਿਸੇ ਵੀ ਸਰਕਾਰੀ ਅਧਿਕਾਰੀ ਅਤੇ ਵੀ. ਆਈ. ਪੀ. ਨੂੰ ਹਵਾਈ ਅੱਡੇ 'ਤੇ ਪ੍ਰੋਟੋਕਾਲ ਨਹੀਂ ਦਿੱਤਾ ਜਾਵੇਗਾ। ਗ੍ਰਹਿ ਮੰਤਰਾਲੇ ਨੇ ਸਾਰੀਆਂ ਏਜੰਸੀਆਂ ਨੂੰ ਲਿਖੇ ਪੱਤਰ ਵਿਚ ਨਿਰਦੇਸ਼ ਦਿੱਤੇ, ਜੇ ਕੋਈ ਐੱਫ. ਆਈ. ਏ. ਅਧਿਕਾਰ ਵੀ. ਆਈ. ਪੀ. ਨੂੰ ਪ੍ਰੋਟੋਕਾਲ ਦਿੰਦੇ ਹੋਏ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਪੱਤਰ ਮੁਤਾਬਕ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਕਾਊਂਟਰਸ ਮਾਨੀਟਰ ਕੀਤੇ ਜਾਣਗੇ। ਜੇ ਕੋਈ ਵੀ ਵੀ. ਆਈ. ਪੀ. ਸਪੈਸ਼ਲ ਟ੍ਰੀਟਮੈਂਟ ਲੈਂਦੇ ਹੋਏ ਨਜ਼ਰ ਆਇਆ ਤਾਂ ਇਮੀਗ੍ਰੇਸ਼ਨ ਸਟਾਫ ਅਤੇ ਉਨ੍ਹਾਂ ਦੇ ਸ਼ਿਫਟ ਇਨਚਾਰਜ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਮੰਤਰਾਲੇ ਨੇ ਐੱਫ. ਆਈ. ਏ. ਨੂੰ ਇਹ ਨਿਰਦੇਸ਼ ਵੀ ਦਿੱਤਾ ਕਿ ਦੇਸ਼ ਛੱਡਣ ਵਾਲੇ ਯਾਤਰੀਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਕੁਝ ਦਿਨ ਪਹਿਲਾਂ ਗ੍ਰਹਿ ਮੰਤਰਾਲੇ ਦੇ ਮੰਤਰੀ ਇਕਬਾਲ ਬਿਨਾ ਪ੍ਰੋਟੋਕਾਲ ਦੇ ਪਾਕਿਸਤਾਨੀ ਇੰਟਰਨੈਸ਼ਨਲ ਏਅਰਲਾਈਨਜ਼ ਤੋਂ ਇਸਲਾਮਾਬਾਦ ਤੋਂ ਲਾਹੌਰ ਗਏ ਸਨ।


Related News