ਅਮਰੀਕਾ ''ਚ ਭਾਰਤੀ ਨਾਗਰਿਕ ਨੇ ਬਹੁਚਰਚਿੱਤ ਕਾਲ ਸੈਂਟਰ ਘਪਲੇ ਮਾਮਲੇ ''ਚ ਕਬੂਲਿਆ ਜ਼ੁਰਮ

04/27/2017 1:39:15 PM

ਨਿਊਯਾਰਕ— ਅਮਰੀਕਾ ''ਚ 28 ਸਾਲਾ ਭਾਰਤੀ ਨਾਗਰਿਕ ਨੇ ਲੱਖਾਂ ਡਾਲਰ ਦੇ ਬਹੁਚਰਚਿੱਤ ਕਾਲ ਸੈਂਟਰ ਘਪਲੇ ਮਾਮਲੇ ਵਿਚ ਆਪਣਾ ਜ਼ੁਰਮ ਕਬੂਲ ਕੀਤਾ ਹੈ। ਟੈਕਸਾਸ ''ਚ ਰਹਿਣ ਵਾਲੇ ਅਸ਼ਿਵਨਭਾਈ ਚੌਧਰੀ ਨੇ ਟੈਕਸਾਸ ਦੇ ਅਮਰੀਕੀ ਜ਼ਿਲਾ ਕੋਰਟ ਦੇ ਜੱਜ ਡੇਵਿਡ ਹਿਟਨਰ ਦੇ ਸਾਹਮਣੇ ਆਪਣਾ ਜ਼ੁਰਮ ਕਬੂਲ ਕੀਤਾ। ਉਸ ਨੂੰ ਜੁਲਾਈ 2017 ਨੂੰ ਸਜ਼ਾ ਸੁਣਾਈ ਜਾਵੇਗੀ। 
ਚੌਧਰੀ ਨੇ ਭਾਰਤ ਸਥਿਤ ਕਾਲ ਸੈਂਟਰ ਤੋਂ ਟੈਲੀਫੋਨ ਜ਼ਰੀਏ ਧੋਖਾਧੜੀ ਅਤੇ ਮਨੀ ਲਾਂਡਰਿੰਗ ਯੋਜਨਾਵਾਂ ਦੇ ਮਾਮਲੇ ''ਚ ਸਾਜਿਸ਼ ਰੱਚਣ ਦਾ ਜ਼ੁਰਮ ਕਬੂਲ ਕੀਤਾ। ਹੁਣ ਤੱਕ ਧੋਖਾਧੜੀ ਅਤੇ ਮਨੀ ਲਾਂਡਰਿੰਗ ਯੋਜਨਾਵਾਂ ''ਚ ਭੂਮਿਕਾਵਾਂ ਲਈ ਚੌਧਰੀ ਸਮੇਤ 50 ਤੋਂ ਵਧ ਵਿਅਕਤੀਆਂ ਅਤੇ ਭਾਰਤ ਦੇ 5 ਕਾਲ ਸੈਂਟਰਾਂ ''ਤੇ ਦੋਸ਼ ਲਾਏ ਗਏ ਹਨ। ਇਸ ਮਾਮਲੇ ਵਿਚ ਦਾਇਰ ਇਕ ਪਟੀਸ਼ਨ ਮੁਤਾਬਕ ਅਪ੍ਰੈਲ 2014 ਤੋਂ ਹੁਣ ਤੱਕ ਚੌਧਰੀ, ਜਾਰਜੀਆ, ਨੇਵਾਦਾ, ਟੈਕਸਾਸ ਅਤੇ ਦੇਸ਼ ਭਰ ਵਿਚ ਇਸ ਗਿਰੋਹ ਦੇ ਪਰਿਚਾਲਨ ਦਲ ਦੇ ਮੈਂਬਰ ਦੇ ਰੂਪ ਵਿਚ ਕੰਮ ਕਰ ਰਿਹਾ ਸੀ। ਚੌਧਰੀ ਨੇ ਜ਼ੁਰਮ ਕਬੂਲ ਕਰਦੇ ਹੋਏ ਕਿਹਾ ਕਿ ਉਹ ਅਕਸਰ ਅਮਰੀਕਾ ਅਤੇ ਭਾਰਤ ਸਥਿਤ ਸਹਿ-ਸਾਜਿਸ਼ਕਰਤਾਵਾਂ ਦੇ ਇਲੈਕਟ੍ਰਾਨਿਕ ਸੰਦੇਸ਼ਾਂ ਦੇ ਨਿਰਦੇਸ਼ ''ਤੇ ਉਹ ਪੂਰੇ ਦੇਸ਼ ਵਿਚ ਘੁੰਮ ਕੇ ਫਿਰ ਤੋਂ ਲੋਡ ਕਰਨ ਵਾਲੇ ਕਾਰਡ ਖਰੀਦਦੇ ਸਨ ਅਤੇ ਅਮਰੀਕੀ ਨਾਗਰਿਕਾਂ ਨਾਲ ਸੰਬੰਧਤ ਸੂਚਨਾਵਾਂ ਇਕੱਠੀਆਂ ਕਰਦੇ ਸਨ। ਕਾਲ ਸੈਂਟਰ ਘਪਲਾ ਮਾਮਲੇ ਵਿਚ ਜ਼ੁਰਮ ਕਬੂਲ ਕਰਨ ਵਾਲਾ ਇਹ ਦੂਜਾ ਭਾਰਤੀ ਨਾਗਰਿਕ ਹੈ। ਇਸ ਤੋਂ ਪਹਿਲਾਂ 43 ਸਾਲਾ ਭਰਤ ਕੁਮਾਰ ਪਟੇਲ ਆਪਣਾ ਜ਼ੁਰਮ ਕਬੂਲ ਕਰ ਚੁੱਕਾ ਹੈ।

Tanu

News Editor

Related News