ਮੈਲਬੌਰਨ ''ਚ ਭਾਰਤੀ ਜੋੜੇ ਨੇ 8 ਸਾਲ ਗੁਲਾਮਾਂ ਵਾਂਗ ਰੱਖੀ ਨੌਕਰਾਣੀ, ਢਾਹਿਆ ਤਸ਼ੱਦਦ

12/11/2017 1:22:40 PM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਮੈਲਬੌਰਨ 'ਚ ਇਕ ਭਾਰਤੀ ਜੋੜੇ 'ਤੇ ਨੌਕਰਾਣੀ 'ਤੇ ਤਸ਼ੱਦਦ ਕਰਨ ਦੇ ਦੋਸ਼ ਲੱਗੇ ਹਨ। ਨੌਕਰਾਣੀ ਨੂੰ ਜੋੜੇ ਨੇ ਘਰ ਵਿਚ ਗੁਲਾਮ ਬਣਾ ਕੇ ਰੱਖਿਆ ਸੀ ਅਤੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਨੌਕਰਾਣੀ ਵੀ ਭਾਰਤੀ ਨਾਗਰਿਕ ਹੈ, ਜਿਸ ਨੂੰ 2007 'ਚ ਜੋੜਾ ਭਾਰਤ ਤੋਂ ਆਸਟ੍ਰੇਲੀਆ ਲੈ ਕੇ ਆਇਆ ਸੀ। ਨੌਕਰਾਣੀ ਨੂੰ ਮੈਲਬੌਰਨ 'ਚ ਮਾਊਂਟ ਵਾਵੇਰਲੀ 'ਚ ਸਥਿਤ ਘਰ ਰੱਖਿਆ ਗਿਆ ਸੀ, ਜਿੱਥੋਂ ਉਸ ਨੂੰ 2015 'ਚ ਆਜ਼ਾਦ ਕਰਵਾਇਆ ਗਿਆ ਸੀ। ਭਾਰਤੀ ਜੋੜੇ ਦਾ ਨਾਂ ਕੰਦਸਵਾਮੀ ਕੰਨਨ ਅਤੇ ਕੁਮੁਥੂਨੀ ਕੰਨਨ ਹੈ, ਜਿਨ੍ਹਾਂ ਨੇ ਜੁਲਾਈ 2007 ਤੋਂ ਜੁਲਾਈ 2015 ਤੱਕ ਨੌਕਰਾਣੀ ਨੂੰ ਗੁਲਾਮਾਂ ਵਾਂਗ ਰੱਖਿਆ ਅਤੇ ਉਸ 'ਤੇ ਤਸ਼ੱਦਦ ਢਾਹੇ ਗਏ। ਸੋਮਵਾਰ ਨੂੰ ਮੈਲਬੌਰਨ ਮੈਜਿਸਟ੍ਰੇਟ ਕੋਰਟ ਵਿਚ ਸੁਣਵਾਈ ਹੋਈ ਅਤੇ ਅਦਾਲਤ ਨੇ ਦੋਹਾਂ ਪਤੀ-ਪਤਨੀ 'ਤੇ ਨੌਕਰਾਣੀ ਨਾਲ ਮਾੜਾ ਵਤੀਰਾ ਕਰਨ, ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ ਅਤੇ ਹੁਣ ਦੋਵੇਂ ਮੁਕੱਦਮੇ ਦਾ ਸਾਹਮਣਾ ਕਰਨਗੇ। ਅਦਾਲਤ ਵਿਚ ਸੁਣਵਾਈ ਜਾਰੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਔਰਤ ਨੂੰ ਇਕ ਮਹੀਨਾ ਘਰ ਅੰਦਰ ਬੰਦ ਕਰ ਕੇ ਰੱਖਿਆ ਗਿਆ ਸੀ, ਜਦੋਂ ਪੂਰਾ ਪਰਿਵਾਰ ਛੁੱਟੀਆਂ ਮਨਾਉਣ ਭਾਰਤ ਆਇਆ ਹੋਇਆ ਸੀ। ਭਾਰਤੀ ਜੋੜੇ ਦੇ ਵਕੀਲ ਨੇ ਦੱਸਿਆ ਕਿ ਔਰਤ ਨਾਲ ਕਿਸੇ ਤਰ੍ਹਾਂ ਦਾ ਮਾੜਾ ਸਲੂਕ ਨਹੀਂ ਕੀਤਾ ਗਿਆ, ਸਗੋਂ ਕਿ ਉਹ ਉਸ ਨੂੰ ਪਰਿਵਾਰ ਵਾਂਗ ਰੱਖਦੇ ਸਨ।
ਇੰਝ ਕਰਵਾਇਆ ਗਿਆ ਸੀ ਆਜ਼ਾਦ—
ਦਰਅਸਲ 2015 'ਚ ਕੁਮੁਥੂਨੀ ਕੰਨਨ ਨੇ ਟ੍ਰਿਪਲ ਜ਼ੀਰੋ 'ਤੇ ਫੋਨ ਕਰ ਕੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਗੁਸਲਖਾਨੇ ਵਿਚ ਇਕ ਔਰਤ ਡਿੱਗ ਗਈ ਅਤੇ ਉਹ ਉਠ ਨਹੀਂ ਸਕਦੀ। ਮੌਕੇ 'ਤੇ ਪੈਰਾ-ਮੈਡੀਕਲ ਅਧਿਕਾਰੀ ਔਰਤ ਨੂੰ ਹਸਪਤਾਲ ਲੈ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਔਰਤ ਨੂੰ ਲੈਣ ਪੁੱਜੇ ਤਾਂ ਉਸ ਦੇ ਪੈਰਾਂ ਅਤੇ ਹੱਥਾਂ 'ਤੇ ਜ਼ਖਮ ਦੇ ਨਿਸ਼ਾਨ ਸਨ।


Related News