ਕਤਰ ''ਚ ਟੋਏ ''ਚ ਡਿੱਗਣ ਨਾਲ ਭਾਰਤੀ ਬੱਚੇ ਦੀ ਮੌਤ

06/26/2017 10:05:19 PM

ਦੁਬਈ — ਕਤਰ 'ਚ ਈਦ ਦੇ ਮੌਕੇ 'ਤੇ 6 ਸਾਲ ਦੇ ਇਕ ਭਾਰਤੀ ਬੱਚੇ ਦੀ ਟੋਏ 'ਚ ਡਿੱਗਣ ਨਾਲ ਮੌਤ ਹੋ ਗਈ। ਆਈਡੀਅਲ ਇੰਡੀਅਨ ਸਕੂਲ ਦਾ ਵਿਦਿਆਰਥੀ ਇਜ਼ਾਨ ਅਹਿਮਦ ਬਸ਼ੀਰ ਸ਼ਨੀਵਾਰ ਦੀ ਰਾਤ ਵੁਕੈਰ ਖੇਤਰ 'ਚ ਆਪਣੇ ਮਾਤਾ-ਪਿਤਾ ਦੇ ਨਾਲ ਇਕ ਹੋਟਲ 'ਚ ਰਾਤ ਦਾ ਖਾਣਾ ਖਾਣ ਗਿਆ ਸੀ। ਗੁਲਫ ਟਾਈਮਜ਼ ਨੇ ਖਬਰ ਦਿੱਤੀ ਕਿ ਪਰਿਵਾਰ ਨੇ ਖਾਨਾ ਖਾਣ ਤੋਂ ਬਾਅਦ ਦੇਖਿਆ ਕਿ ਉਨ੍ਹਾਂ ਦਾ ਬੱਚੇ ਕਿਤੇ ਦਿੱਖ ਨਹੀਂ ਰਿਹਾ ਹੈ। ਬੱਚੇ ਦੇ ਮਾਤਾ-ਪਿਤਾ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਵਾਕਰਾ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ। ਖਬਰ 'ਚ ਕਿਹਾ ਗਿਆ ਕਿ ਉਸ ਦਾ ਮ੍ਰਿਤਕ ਸਰੀਰ ਹੋਟਲ ਕੋਲ ਇਕ ਟੋਏ 'ਚ ਮਿਲਿਆ। ਇਜ਼ਾਨ ਦਾ ਪਰਿਵਾਰ ਕੇਰਲ ਦੇ ਕੋਝੀਕੋਡ ਜ਼ਿਲੇ ਦਾ ਰਹਿਣ ਵਾਲਾ ਹੈ।


Related News