ਥਾਈਲੈਂਡ ''ਚ ਦਿਨ-ਦਿਹਾੜੇ ਲੁੱਟਿਆ ਗਿਆ ਭਾਰਤੀ ਵਪਾਰੀ, ਚਲਾਕ ਔਰਤਾਂ ਨੇ ਕੀਤਾ ਕਾਰਨਾਮਾ

08/28/2016 5:02:15 PM

ਬੈਂਕਾਕ— ਥਾਈਲੈਂਡ ਦੀ ਰਾਜਧਾਨੀ ਬੈਂਕਾਕ ''ਚ ਦਿਨ-ਦਿਹਾੜੇ ਇਕ ਭਾਰਤੀ ਵਪਾਰੀ ਲੁੱਟ ਦਾ ਸ਼ਿਕਾਰ ਹੋ ਗਿਆ। ਮੋਟਰਸਾਈਕਲ ਸਵਾਰ ਦੋ ਔਰਤਾਂ ਨੇ 49 ਸਾਲਾ ਭਾਰਤੀ ਵਪਾਰੀ ਨੂੰ ਲੁੱਟ ਲਿਆ। ਔਰਤਾਂ ਵਲੋਂ ਲੁੱਟ ਦੀ ਇਸ ਵਾਰਦਾਤ ਨੂੰ ਥਾਈਲੈਂਡ ਦੇ ਪਟਾਇਆ ਸ਼ਹਿਰ ''ਚ ਅੰਜ਼ਾਮ ਦਿੱਤਾ ਗਿਆ। 
ਚਮੜਾ ਵਪਾਰੀ ਹੁਸੈਨ ਕੁਰੈਸ਼ੀ ਨੇ ਪੁਲਸ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਜਦੋਂ ਪਟਾਇਆ ਬੀਚ ਰੋਡ ਤੋਂ ਕੁਝ ਦੂਰ ਸੋਈ-9 ''ਤੇ ਘੁੰਮ ਰਹੇ ਸਨ ਤਾਂ ਮੋਟਰਸਾਈਕਲ ਸਵਾਰ ਦੋ ਔਰਤਾਂ ਨੇ ਚਾਕੂ ਦੀ ਨੋਂਕ ''ਤੇ ਉਨ੍ਹਾਂ ਤੋਂ 7,000 ਬਹਤ (ਥਾਈਲੈਂਡ ਦੀ ਕਰੰਸੀ), 2,000 ਰੁਪਏ ਅਤੇ 200 ਅਮਰੀਕੀ ਡਾਲਰ ਅਤੇ ਕੁਝ ਦਸਤਾਵੇਜ਼ ਲੁੱਟ ਲਏ ਅਤੇ ਮੋਟਰਸਾਈਕਲ ਦੀ ਰਫਤਾਰ ਵਧਾ ਕੇ ਦੌੜਨ ''ਚ ਸਫਲ ਰਹੀਆਂ। 
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਔਰਤਾਂ ਨੂੰ ਰੋਕਣ ਲਈ ਜਾਂਚ ਚੌਕੀਆਂ ਨੂੰ ਸੂਚਿਤ ਕੀਤਾ ਪਰ ਉਹ ਗ੍ਰਿਫਤਾਰ ਕਰਨ ''ਚ ਅਸਫਲ ਰਹੇ। ਪੁਲਸ ਦਾ ਕਹਿਣਾ ਹੈ ਔਰਤਾਂ ਨੂੰ ਲੱਭਣ ਦੀ ਭਾਲ ਜਾਰੀ ਹੈ।

Tanu

News Editor

Related News