ਨੇਪਾਲ ''ਚ ਡਰੋਨ ਉਡਾਉਣ ਨੂੰ ਲੈ ਕੇ ਭਾਰਤੀ ਗ੍ਰਿਫਤਾਰ

01/17/2018 8:57:44 PM

ਕਾਠਮਾਂਡੂ—ਨੇਪਾਲ 'ਚ ਗੈਰ-ਕਾਨੂੰਨੀ ਰੂਪ ਨਾਲ ਡਰੋਨ ਦੇ ਦੋਸ਼ਾਂ 'ਚ ਇਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ 20 ਸਾਲਾਂ ਤੋਪਤੇਨ ਲਾਮਾ ਸਿੱਕਮ ਦਾ ਰਹਿਣ ਵਾਲਾ ਹੈ ਅਚੇ ਬੁੱਧ ਨੀਲਕੰਠ 'ਚ ਕਿਰਾਏ ਦੇ ਇਕ ਮਕਾਨ 'ਚ ਰਹਿੰਦਾ ਸੀ। ਉਸ ਨੂੰ ਆਪਣੇ ਘਰ ਦੀ ਛੱਤ ਤੋਂ ਡਰੋਨ ਉਡਾਉਣ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ। 
ਲਾਮਾ ਨੇ ਦੱਸਿਆ ਕਿ ਉਸ ਨੇ ਕਾਠਮਾਂਡੂ ਦੀ ਇਕ ਦੁਕਾਨ ਤੋਂ ਮਨੋਰੰਜਨ ਲਈ ਡਰੋਨ ਖਰੀਦਿਆ ਸੀ। ਹਾਲਾਂਕਿ ਅਧਿਕਾਰੀ ਡਰੋਨ ਦੇ ਇਸਤੇਮਾਲ ਨੂੰ ਗੈਰ-ਕਾਨੂੰਨੀ ਮੰਨਦੇ ਹਨ ਪਰ ਇਸ ਉਪਕਰਨ ਦੇ ਇਸਤੇਮਾਲ ਨੂੰ ਵਿਨਿਯਮਤ ਕਰਨ ਲਈ ਕੋਈ ਖਾਸ ਕਾਨੂੰਨ ਨਹੀਂ ਹੈ। ਪੁਲਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।


Related News