ਭਾਰਤੀ-ਅਮਰੀਕੀ ਡਾਕਟਰ ਵਰਜੀਨੀਆ ਜਨਰਲ ਐਸੰਬਲੀ ਦੀਆਂ ਚੋਣਾਂ ''ਚ ਰੀਪਬਲਿਕਨ ਉਮੀਦਵਾਰ

04/26/2017 11:34:14 PM

ਵਾਸ਼ਿੰਗਟਨ— ਭਾਰਤੀ ਅਮਰੀਕੀ ਡਾਕਟਰ ਸੂਰਯਾ ਪੀ.ਧਾਕਰ ਵਰਜੀਨੀਆ ਜਨਰਲ ਐਸੰਬਲੀ ਦੇ ਹੇਠਲੇ ਪੱਧਰ ਦੀਆਂ ਚੋਣਾਂ ''ਚ ਰੀਪਬਲਿਕਨ ਪਾਰਟੀ ਵਲੋਂ ਖੜ੍ਹੇ ਹੋਏ ਹਨ। ਉਹ ਟੈਕਸ ਘੱਟ ਕਰਨ ਤੇ ਬਿਹਤਰ ਸਿਹਤ ਦੇਖਭਾਲ ਮੁਹੱਈਆ ਕਰਵਾਉਣ ਦੇ ਵਾਅਦੇ ਨਾਲ ਮੈਦਾਨ ''ਚ ਉੱਤਰੇ ਹਨ। 

ਹੈਨਰਿਕੋ ''ਚ ਰਹਿਣ ਵਾਲੇ ਧਾਕਰ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਤੇ ਵਪਾਰੀ ਹਨ। ਉਹ ਸੂਬਾ ਤੇ ਕਾਉਂਟੀ ਸਲਾਹਕਾਰ ਬੋਰਡ ''ਚ ਸੇਵਾ ਦੇ ਚੁੱਕੇ ਹਨ। ਇਨ੍ਹਾਂ ''ਚੋਂ ਵਰਜੀਨੀਆ ਬੋਰਡ ਆਫ ਡੈਂਟਿਸਟਰੀ ਸ਼ਾਮਲ ਹੈ, ਜਿਸ ''ਚ ਉਹ 2011 ਤੋਂ 2015 ਤੱਕ ਸ਼ਾਮਲ ਸਨ। ਉਨ੍ਹਾਂ ਨੇ 56ਵੇਂ ਹਾਊਸ ਆਫ ਡੈਲੀਗੇਟ ਸੀਟ ਦੇ ਲਈ ਉਮੀਦਵਾਰੀ ਪੇਸ਼ ਕੀਤੀ ਹੈ, ਜੋ ਪੀਟਰ ਫੈਰੇਲ ਦੇ ਕਾਰਜਕਾਲ ਪੂਰਾ ਕਰਨ ਦੇ ਬਾਅਦ ਖਾਲੀ ਹੋਈ ਸੀ। ਧਾਕਰ ਦਾ ਦਾਅਵਾ ਹੈ ਕਿ ਉਹ ਕਰੀਬ 30 ਸਾਲ ਤੋਂ ਭਾਰਤੀ ਅਮਰੀਕੀ ਭਾਈਚਾਰੇ ਲਈ ਕੰਮ ਕਰ ਰਹੇ ਹਨ। ਪ੍ਰਾਈਮਰੀ ਇਲੈਕਸ਼ਨ 13 ਜੂਨ ਨੂੰ ਹੋਵੇਗਾ ਤੇ ਆਮ ਚੋਣਾਂ 7 ਨਵੰਬਰ ਨੂੰ ਹੋਣਗੀਆਂ।


Related News