''ਨਾਸਾ'' ਦੇ ਨਕਸ਼ੇ ''ਚ ਭਾਰਤ ਜ਼ਿਆਦਾ ਚਮਕਦਾਰ, ਖਿੱਝਿਆ ਚੀਨ

07/23/2017 12:41:11 PM

ਬੀਜ਼ਿੰਗ— ਪਿਛਲੇ ਕਾਫ਼ੀ ਸਮੇਂ ਤੋਂ ਭਾਰਤ ਅਤੇ ਚੀਨ ਦਰਮਿਆਨ ਡੋਕਲਾਮ ਮਾਮਲੇ ਨੂੰ ਲੈ ਕੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਅਜਿਹੀ ਹਾਲਤ 'ਚ ਦੋਵੇਂ ਦੇਸ਼ ਇਕ ਦੂਜੇ 'ਤੇ ਬਿਆਨਬਾਜ਼ੀ ਕਰਕੇ ਹਮਲਾ ਕਰ ਰਹੇ ਹਨ। ਹੁਣ ਚੀਨ ਨੇ ਤਾਂ ਹੱਦ ਹੀ ਕਰ ਦਿੱਤੀ ਹੈ ਉਹ ਨਾਸਾ ਵਲੋਂ ਜਾਰੀ ਕੀਤੇ ਗਏ ਇਕ ਨਕਸ਼ੇ ਨੂੰ ਲੈ ਕੇ ਭਾਰਤ ਤੋਂ ਖਿਝਿਆ ਹੋਇਆ ਹੈ। ਦਰਅਸਲ ਨਾਸਾ ਦੀ ਅਰਥ 'ਸਿਟੀ ਲਾਈਟਸ ਪ੍ਰਾਜੈਕਟ' ਦੇ ਇਕ ਨਕਸ਼ੇ ਵਿਚ ਭਾਰਤ ਨੂੰ ਰਾਤ ਵਿਚ ਚੀਨ ਦੇ ਮੁਕਾਬਲੇ ਜ਼ਿਆਦਾ ਚਮਕਦਾਰ ਦਿਖਾਇਆ ਗਿਆ ਹੈ, ਜਿਸ ਦੇ ਨਾਲ ਚੀਨ ਚਿੜ ਗਿਆ ਹੈ। ਹੁਣ ਚੀਨ ਇਹ ਸਾਬਤ ਕਰਨ ਵਿਚ ਲੱਗ ਗਿਆ ਹੈ ਕਿ ਨਾਸਾ ਦੇ ਇਕ ਨਕਸ਼ੇ ਵਿਚ ਭਾਰਤ ਦੇ ਚੀਨ ਤੋਂ ਜ਼ਿਆਦਾ ਚਮਕਦਾਰ ਦਿੱਸਣ ਦਾ ਮਤਲਬ ਇਹ ਨਹੀਂ ਹੈ ਕਿ ਭਾਰਤ ਵਿਚ ਚੀਨ ਤੋਂ ਜ਼ਿਆਦਾ ਬਿਜਲੀ ਹੈ।
ਹਾਲਾਂਕਿ, ਚੀਨ ਸਰਕਾਰ ਦੀ ਸਪਾਂਸਰ ਆਨਲਾਈਨ ਪੀਪਲਸ ਡੇਲੀ ਨੇ ਕਿਹਾ ਹੈ ਕਿ ਚੀਨ ਨੂੰ ਇਸ ਨਕਸ਼ੇ ਵਿਚ ਜ਼ਿਆਦਾ ਚਮਕਦਾਰ ਨਜ਼ਰ ਆਉਣਾ ਚਾਹੀਦਾ ਹੈ ਕਿਉਂਕਿ ਭਾਰਤ ਤੋਂ ਜ਼ਿਆਦਾ ਬਿਜਲੀ ਚੀਨ ਵਿਚ ਹੈ। ਆਨਲਾਈਨ ਪੀਪਲਸ ਡੇਲੀ ਵਿਚ ਇਕ ਰਿਪੋਰਟ ਛਾਪੀ ਗਈ ਸੀ ਜਿਸ ਦਾ ਸਿਰਲੇਖ ਸੀ, 'ਨਕਸ਼ੇ 'ਤੇ ਚੀਨ ਤੋਂ ਜ਼ਿਆਦਾ ਚਮਕਦਾ ਹੈ, ਭਾਰਤ ਪਰ ਅਸਲੀਅਤ ਵਿਚ ਨਹੀਂ।' ਇਕ ਮੀਡੀਆ ਸੰਗਠਨ ਦੀ ਰਿਪੋਰਟ ਵਿਚ ਕਿਹਾ ਗਿਆ, ਭਾਰਤ ਚੀਨ ਦੀ ਤੁਲਨਾ ਵਿਚ ਜ਼ਿਆਦਾ ਪੱਧਰਾ ਹੈ ਅਤੇ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ ਜਿਸਦੀ ਵਜ੍ਹਾ ਤੋਂ ਪ੍ਰਕਾਸ਼ ਜ਼ਿਆਦਾ ਚਮਕਦਾ ਹੈ।


Related News