ਕੈਨੇਡਾ ''ਚ ਲੱਗੀਆਂ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ,ਐੱਮ.ਪੀ.ਕਮਲ ਖਹਿਰਾ ਨੇ ਬੀਬੀਆਂ ਨਾਲ ਪਾਇਆ ਗਿੱਧਾ

08/16/2017 3:41:47 PM

ਬਰੈਂਪਟਨ— ਭਾਰਤ ਦੇ ਨਾਲ-ਨਾਲ ਹੋਰ ਦੇਸ਼ਾਂ 'ਚ ਵੀ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ। ਕੈਨੇਡਾ 'ਚ ਵੀ ਇਸ ਦਿਨ ਦੀਆਂ ਵਿਸ਼ੇਸ਼ ਰੌਣਕਾਂ ਦੇਖਣ ਨੂੰ ਮਿਲੀਆਂ। ਕੈਨੇਡਾ ਦੇ ਪੱਛਮੀ ਬਰੈਂਪਟਨ ਤੋਂ ਪਾਰਲੀਮੈਂਟਰੀ ਸੈਕਰੇਟਰੀ ਕਮਲਪ੍ਰੀਤ ਖਹਿਰਾ ਨੇ ਵੀ ਇਸ 'ਚ ਸ਼ਿਰਕਤ ਕੀਤੀ। ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਤੇ ਇਕ-ਦੂਜੇ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਭਾਰਤੀ-ਕੈਨੇਡੀਅਨ ਭਾਈਚਾਰੇ ਨੇ ਸੱਭਿਆਚਾਰਕ ਢੰਗ ਨਾਲ ਜਸ਼ਨ ਮਨਾਇਆ। ਕੁੜੀਆਂ ਦੇ ਨਾਲ-ਨਾਲ ਬਜ਼ੁਰਗ ਬੀਬੀਆਂ ਨੇ ਵੀ ਗਿੱਧਾ ਪਾਇਆ ਤੇ ਕਮਲ ਨੂੰ ਵੀ ਨਚਾ ਲਿਆ। 

PunjabKesari
ਕਮਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ 'ਚ ਆ ਕੇ ਬਹੁਤ ਵਧੀਆ ਲੱਗਾ।

PunjabKesariਬਜ਼ੁਰਗ ਔਰਤਾਂ ਜੋ ਪੰਜਾਬ 'ਚੋਂ ਜਾ ਕੇ ਕੈਨੇਡਾ 'ਚ ਰਹਿ ਰਹੀਆਂ ਨੇ ਕਿਹਾ ਕਿ ਉਨ੍ਹਾਂ ਨੇ ਇੱਥੇ ਪੰਜਾਬ ਦੇ ਪਿੰਡਾਂ ਵਰਗਾ ਮਾਹੌਲ ਬਣਾ ਦਿੱਤਾ ਅਤੇ ਇਹ ਸਭ ਬਹੁਤ ਵਧੀਆ ਲੱਗਾ।

PunjabKesari

ਤੁਹਾਨੂੰ ਦੱਸ ਦਈਏ ਕਿ ਕਮਲ ਦਾ ਜਨਮ ਦਿੱਲੀ 'ਚ ਹੋਇਆ ਸੀ ਤੇ ਇਸ ਮਗਰੋਂ ਉਨ੍ਹਾਂ ਦਾ ਪਰਿਵਾਰ ਕੈਨੇਡਾ ਜਾ ਕੇ ਵੱਸ ਗਿਆ ਸੀ। 2015 'ਚ ਕਮਲ ਨੂੰ ਕੈਨੇਡਾ ਦੇ 'ਹਾਊਸ ਆਫ ਕਾਮਨਜ਼' ਲਈ ਚੁਣਿਆ ਗਿਆ ਸੀ।


Related News