ਅਫਗਾਨਿਸਤਾਨ ਦੀ ਮਦਦ ਕਰੇ ਭਾਰਤ : ਅਮਰੀਕਾ

10/23/2017 5:13:36 PM

ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਭਾਰਤ ਅਫਗਾਨਿਸਤਾਨ ਦੀ ਸਮਰਥਾ ਤੇ ਸੰਸਥਾਨਾਂ ਦੀ ਮਜ਼ਬੂਤੀ 'ਚ ਮਦਦ ਕਰੇ ਤਾਂ ਕਿ ਜੰਗ ਪ੍ਰਭਾਵਿਤ ਦੇਸ਼ ਗੁਆਂਢੀ ਦੇਸ਼ ਪਾਕਿਸਤਾਨ 'ਚ ਜੜ੍ਹਾਂ ਜਮਾਏ ਬੈਠੇ ਤਾਲਿਬਾਤ ਨਾਲ ਨਜਿੱਠਣ 'ਚ ਸਮਰੱਥ ਹੋ ਸਕੇ।
ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਤੋਂ ਉਨ੍ਹਾਂ ਇਲਾਕਿਆਂ 'ਚ ਮਦਦ ਦੀ ਲੋੜ ਹੈ, ਜਿਥੇ ਪੁਖਤਾ ਹੋ ਸਕੇ ਕਿ ਅਫਗਾਨਿਸਤਾਨ ਇਕ ਅਜਿਹੇ ਦੇਸ਼ ਦੇ ਰੂਪ 'ਚ ਮਜ਼ਬੂਤ ਹੋਵੇ, ਜੋ ਸਰਹੱਦ ਦੇ ਦੂਜੇ ਪਾਸਿਓਂ ਪਾਕਿਸਤਾਨ 'ਚ ਜੜ੍ਹਾਂ ਜਮਾਏ ਬੈਠੇ ਤਾਲਿਬਾਨ ਨਾਲ ਲੋਹਾ ਲੈ ਸਕੇ। ਅਧਿਕਾਰੀ ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਕਰ ਅਫਗਾਨਿਸਤਾਨ ਦੀ ਸਹਾਇਤਾ ਕਰ ਰਿਹਾ ਹੈ। ਭਾਰਤ ਨੇ ਜਲ ਪ੍ਰਬੰਧਨ ਦੇ ਖੇਤਰ 'ਚ ਅਫਗਾਨਿਸਤਾਨ ਦੀ ਮਦਦ ਕਰਨ ਲਈ ਬਹੁਤ ਕੰਮ ਕੀਤਾ ਹੈ। ਭਾਰਤ ਨੇ ਕੁਝ ਮਹੱਤਵਪੂਰਨ ਉਦਯੋਗਾਂ ਨੂੰ ਵੀ ਅੱਗੇ ਵਧਾਉਣ 'ਚ ਮਦਦ ਕੀਤੀ, ਜੋ ਆਰਥਿਕ ਵਿਕਾਸ ਤੇ ਰੁਜ਼ਗਾਰ ਨੂੰ ਅੱਗੇ ਵਧਾਉਣਗੇ।
ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਉਮੀਦ ਹੈ ਕਿ ਦੂਜੇ ਲੋਕ ਅਫਗਾਨਿਸਤਾਨ ਨੂੰ ਸਥਾਈ ਸੁਰੱਖਿਆ, ਆਰਥਿਕ ਪ੍ਰਗਤੀ ਵੱਲ ਲਿਜਾਣ ਤੇ ਅੰਤਰਰਾਸ਼ਟਰੀ ਸਹਾਇਤਾ 'ਤੇ ਉਨ੍ਹਾਂ ਦੀ ਨਿਰਭਰਤਾ ਨੂੰ ਘੱਟ ਕਰਨ ਦੀ ਜ਼ਿੰਮੇਦਾਰੀ ਲੈਣ 'ਚ ਮਦਦ ਕਰਨਗੇ।


Related News