ਦੁਨੀਆ ਦੀਆਂ ਟਾਪ-10 ਯੂਨੀਵਰਸਿਟੀਆਂ ''ਚ ਭਾਰਤ ਨੇ ਬਣਾਈ ਥਾਂ

10/23/2017 2:15:08 AM

ਵਾਸ਼ਿੰਗਟਨ — ਟਾਇਮਸ ਹਾਇਰ ਐਜੂਕੇਸ਼ਨ ਨੇ ਵਿਸ਼ੇ ਤੇ ਆਧਾਰ 'ਤੇ ਵਰਲਡ ਯੂਨੀਵਰਸਿਟੀ ਰੈਂਕਿੰਗ 2018 ਦਾ ਐਲਾਨ ਕੀਤਾ ਹੈ। ਇਸ ਵਾਰ ਰੈਂਕਿੰਗ 'ਚ ਏਸ਼ੀਆ ਦੀਆਂ ਯੂਨੀਵਰਸਿਟੀਆਂ ਦਾ ਦਬਦਬਾ ਰਿਹਾ ਹੈ। ਰੈਂਕਿੰਗ 'ਚ ਏਸ਼ੀਆ ਦੀਆਂ 132 ਸੰਸਥਾਵਾਂ ਨੇ ਥਾਂ ਬਣਾਈ ਹੈ ਅਤੇ ਟੌਪ 10 'ਚ ਵੀ ਏਸ਼ੀਆ ਦੀਆਂ ਯੂਨੀਵਰਸਿਟੀਆਂ ਦੇ ਨਾਂ ਸ਼ਾਮਲ ਹਨ। ਦੁਨੀਆ ਦੀਆਂ ਟੌਪ ਯੂਨੀਵਰਸਿਟੀਆਂ ਦੀ ਸੂਚੀ 'ਚ ਭਾਰਤ ਦੀਆਂ ਯੂਨੀਵਰਸਿਟੀਆਂ ਵੀ ਥਾਂ ਬਣਾਉਣ 'ਚ ਸਫ਼ਲ ਹੋਈਆਂ ਹਨ। ਭਾਰਤ ਦੀ ਇਕ ਯੂਨਵਰਸਿਟੀ ਨੇ ਟੌਪ 100 'ਚ, ਜਦਕਿ ਕਈ ਹੋਰਨਾਂ ਨੇ ਟੌਪ 500 'ਚ ਥਾਂ ਬਣਾਈ ਹੈ।  
ਟਾਈਮਸ ਹਾਇਰ ਐਜੂਕੇਸ਼ਨ ਦੀ ਇਸ ਰੈਂਕਿੰਗ 'ਚ ਇੰਜੀਨੀਅਰਿੰਗ ਕੈਟਾਗਰੀ 'ਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐਸ) ਬੈਂਗਲੋਰ ਨੇ ਟੌਪ 100 'ਚ ਥਾਂ ਬਣਾਈ ਹੈ ਅਤੇ ਆਈ. ਆਈ. ਐਸ. ਨੇ 89ਵੇਂ ਰੈਂਕ 'ਤੇ ਕਬਜ਼ਾ ਕੀਤਾ ਹੈ। ਉਥੇ ਹੀ ਆਈ. ਆਈ. ਟੀ. ਕਾਨਪੁਰ ਨੂੰ ਵਰਲਡ ਰੈਂਕਿੰਗ 'ਚ 201-250 ਤੇ ਬੈਂਡ 'ਚ ਰੱਖਿਆ ਗਿਆ ਹੈ। ਇਸ ਵਾਰ ਟੌਪ 100 'ਚ ਕਿਸੇ ਵੀ ਆਈ. ਆਈ. ਟੀ.  ਨੂੰ ਥਾਂ ਨਹੀਂ ਮਿਲੀ ਹੈ। ਉਥੇ ਕਵਾਕਰਲੀ ਸਾਇਮੰਸ (ਕਿਊਐਸ) ਏਸ਼ੀਆ ਯੂਵੀਵਰਸਿਟੀ ਦੀ ਏਸ਼ੀਆ ਰੈਂਕਿੰਗ 'ਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਬੰਬੇ (ਆਈ. ਆਈ. ਟੀ. ਬੰਬੇ), ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਦਿੱਲੀ (ਆਈ. ਆਈ. ਟੀ. ਦਿੱਲੀ) ਅਤੇ ਆਈ. ਆਈ. ਟੀ. ਮਦਰਾਸ ਨੇ ਥਾਂ ਹਾਸਲ ਕੀਤੀ ਹੈ।
ਦੁਨੀਆ ਦੀ ਟੌਪ ਰੈਂਕਿੰਗ 'ਚ ਸਟੈਂਨਫੋਰਡ ਯੂਨੀਵਰਸਿਟੀ (ਯੂ. ਐਸ.), ਕੈਲੀਫੋਰਨੀਆ ਇੰਸਟੀਚਿਊਟ ਆਫ ਤਕਨਾਲੋਜੀ ਅਤੇ ਯੂਨੀਵਰਸਿਟੀ ਆਫ ਆਕਸਫੋਰਡ (ਯੂ. ਕੇ.) ਦਾ ਨਾਂ ਸਭ ਤੋਂ ਉਪਰ ਹੈ। ਜ਼ਿਕਰਯੋਗ ਹੈ ਕਿ ਇਹ ਰੈਂਕਿੰਗ ਕਈ ਮੁਲਾਂਕਣਾਂ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ। ਇਹ ਅਕੈਡਮਿਕ ਰਪੂਟੇਸ਼ਨ, ਅੰਪਲਾਇਰ ਰੈਪੁਟੇਸ਼ਨ, ਫੈਕਲਟੀ, ਸਟਾਫ, ਪੇਪਰ ਆਦਿ ਚੀਜਾਂ ਨੂੰ ਧਿਆਨ 'ਚ ਰੱਖ ਕੇ ਜਾਰੀ ਕੀਤੀ ਜਾਂਦੀ ਹੈ।


Related News