ਭਾਰਤ ਨੇ ਅਮਰੀਕਾ ''ਚ ਲਾਬਿੰਗ ਖਰਚ ''ਤੇ ਕੀਤੀ ਭਾਰੀ ਕਟੌਤੀ

10/23/2017 4:30:57 AM

ਵਾਸ਼ਿੰਗਟਨ — ਭਾਰਤ ਸਰਕਾਰ ਨੇ ਅਮਰੀਕੀ ਸੰਸਦ ਮੈਂਬਰਾਂ ਵਿਚਾਲੇ ਕੀਤੀ ਜਾਣ ਵਾਲੀ ਲਾਬਿੰਗ ਦੇ ਖਰਚ 'ਚ ਭਾਰੀ ਕਟੌਤੀ ਕੀਤੀ ਹੈ ਅਤੇ ਇਹ 7 ਸਾਲ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਓਧਰ ਦੂਜੇ ਪਾਸੇ ਬੋਇੰਗ ਵਰਗੀਆਂ ਕੁਝ ਅਮਰੀਕੀ ਕੰਪਨੀਆਂ ਅਤੇ ਅਲਾਇੰਸ ਫਾਰ ਫੇਅਰ ਟਰੇਡ ਵਿਦ ਇੰਡੀਆ (ਏ. ਐੱਫ. ਟੀ. ਆਈ.) ਅਤੇ ਅਮਰੀਕਾ ਦੇ ਚੈਂਬਰ ਆਫ ਕਾਮਰਸ ਵਰਗੇ ਉਦਯੋਗ ਸਮੂਹ ਨੇ ਭਾਰਤ ਨਾਲ ਸਬੰਧਤ ਮੁੱਦਿਆਂ 'ਤੇ ਅਮਰੀਕੀ ਸੰਸਦ ਮੈਂਬਰਾਂ ਦੀ ਪੈਰਵੀ ਵਧਾ ਦਿੱਤੀ ਹੈ।
ਅਮਰੀਕਾ 'ਚ ਭਾਰਤ ਵਲੋਂ ਲਾਬਿੰਗ ਕਰਨ ਵਾਲੀ ਬੀ. ਜੀ. ਆਰ. ਗਵਰਨਮੈਂਟ ਅਫੇਅਰਜ਼ ਵਲੋਂ ਦਾਇਰ ਰਿਪੋਰਟ ਅਨੁਸਾਰ ਉਸ ਨੂੰ 30 ਸਤੰਬਰ ਨੂੰ ਖਤਮ ਹੋਈ ਤਿਮਾਹੀ 'ਚ ਭਾਰਤ ਦੇ 5000 ਡਾਲਰ (3.25 ਲੱਖ ਰੁਪਏ) ਤੋਂ ਘੱਟ ਦਾ ਭੁਗਤਾਨ ਪ੍ਰਾਪਤ ਹੋਇਆ। ਸਾਲ 2010 ਦੇ ਅਪ੍ਰੈਲ-ਜੂਨ ਮਿਆਦ ਮਗਰੋਂ ਇਹ ਭਾਰਤ ਸਰਕਾਰ ਵਲੋਂ ਕਿਸੇ ਲਾਬਿੰਗ ਫਰਮ ਵਲੋਂ ਪ੍ਰਾਪਤ ਸਭ ਤੋਂ ਛੋਟੀ ਰਕਮ ਹੈ।


Related News