ਭਾਰਤ ਤੇ ਇਜ਼ਰਾਇਲ ਇਸਲਾਮ ਵਿਰੋਧੀ : ਪਾਕਿ

01/17/2018 8:16:37 PM

ਇਸਲਾਮਾਬਾਦ— ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਇਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿੱਤੇ ਇਕ ਇੰਟਰਵਿਊ 'ਚ ਕਿਹਾ ਕਿ ਭਾਰਤ ਤੇ ਇਜ਼ਰਾਇਲ ਦੇ ਗਠਜੋੜ ਬਾਵਜੂਦ ਪਾਕਿਸਤਾਨ ਆਪਣੀ ਰੱਖਿਆ ਕਰ ਸਕਦਾ ਹੈ। ਆਪਣੇ ਇੰਟਰਵਿਊ 'ਚ ਇਜ਼ਰਾਇਲ 'ਤੇ ਹਮਲਾ ਬੋਲਦੇ ਹੋਏ ਆਸਿਫ ਨੇ ਕਿਹਾ ਕਿ ਇਜ਼ਰਾਇਲ ਉਸ ਵੱਡੇ ਇਲਾਕੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਹੈ, ਜੋ ਮੁਸਲਮਾਨਾਂ ਦਾ ਹੈ। ਉਥੇ ਹੀ ਭਾਰਤ 'ਤੇ ਦੋਸ਼ ਲਗਾਉਂਦੇ ਹੋਏ ਕਿਹਾ, 'ਉਂਝ ਹੀ ਭਾਰਤ ਕਸ਼ਮੀਰ 'ਚ ਮੁਸਲਮਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰ ਰਿਹਾ ਹੈ। ਇਜ਼ਰਾਇਲ ਤੇ ਭਾਰਤ ਦਾ ਇਕੋ ਜਿਹਾ ਟਿਚਾ ਹੈ।'
ਆਸਿਫ ਨੇ ਆਪਣੇ ਇੰਟਰਵਿਊ 'ਚ ਕਿਹਾ ਕਿ ਪਾਕਿਸਤਾਨ ਨੇ ਕਦੇ ਵੀ ਇਜ਼ਰਾਇਲ ਨੂੰ ਮਾਨਤਾ ਨਹੀਂ ਦਿੱਤੀ ਅਤੇ ਭਾਰਤ ਤੇ ਇਜ਼ਰਾਇਲ ਦਾ ਇਹ ਗਠਜੋੜ ਦੋਹਾਂ ਦੇ 'ਇਸਲਾਮ ਦੇ ਵਿਰੋਧ' ਦਾ ਕਾਰਨ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਮੁੱਦਾ ਪਾਕਿਸਤਾਨ ਦੇ ਅਸਤਿਤਵ ਨਾਲ ਸੰਬੰਧਤ ਹੈ। ਆਸਿਫ ਨੇ ਕਿਹਾ, 'ਅਸੀਂ ਭਾਰਤ ਤੇ ਇਜ਼ਰਾਇਲ ਦੇ ਗਠਜੋੜ ਦੇ ਬਾਵਜੂਦ ਆਪਣੀ ਰੱਖਿਆ ਕਰ ਸਕਦੇ ਹਾਂ। ਨਾ ਤਾਂ ਸਰਕਾਰ ਨੂੰ ਤੇ ਨਾ ਹੀ ਦੇਸ਼ ਨੂੰ ਘਬਰਾਉਣ ਦੀ ਜ਼ਰੂਰਤ ਹੈ।'
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਆਰਮਡ ਫੋਰਸ ਪੂਰੀ ਤਰ੍ਹਾਂ ਨਾਲ ਅੱਤਵਾਦ ਖਿਲਾਫ ਲੜ੍ਹ ਰਹੀ ਹੈ ਤੇ ਦੇਸ਼ ਦੀ ਰੱਖਿਆਤਮ ਸਮਰੱਥਾ ਵੀ ਵਧੀ ਹੈ। ਪਾਕਿ ਵਿਦੇਸ਼ ਮੰਤਰੀ ਨੇ ਕਿਹਾ, 'ਅਸੀਂ ਵੱਡੀ ਗਿਣਤੀ 'ਚ ਬਲਿਦਾਨ ਤੋਂ ਬਾਅਦ ਅੱਤਵਾਦ ਖਿਲਾਫ ਸਫਲਤਾ ਹਾਸਲ ਕੀਤੀ ਹੈ।' ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ, 'ਇਸਲਾਮਾਬਾਦ, ਭਾਰਤ ਤੇ ਇਜ਼ਰਾਇਲ ਦੇ ਵਧਦੇ ਗਠਜੋੜ 'ੇ ਪੂਰੀ ਤਰ੍ਹਾਂ ਨਜ਼ਰ ਬਣਾਏ ਹੋਏ ਹਾਂ।'
ਦੱਸ ਦਈਏ ਕਿ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਿਨਯਾਹੂ ਭਾਰਤ ਦੌਰੇ ਦੇ ਨਾਲ ਫ੍ਰੀ ਟ੍ਰੇਡ ਪੈਕਟ ਦੀ ਸ਼ੁਰੂਆਤ ਕਰਨਗੇ। ਆਪਣੇ ਪਹਿਲੇ ਦੌਰੇ ਦੌਰਾਨ ਨੇਤਿਨਯਾਹੂ ਨੇ ਕਿਹਾ ਸੀ, 'ਸਾਡੇ ਸਿਆਸੀ ਸੰਬੰਧਾਂ ਨੂੰ 25 ਸਾਲ ਹੋ ਗਏ ਹਨ ਪਰ ਹੁਣ ਕੁਝ ਵੱਖਰਾ ਹੋ ਰਿਹਾ ਹੈ।' ਇਕ ਪਾਸੇ ਪਾਕਿਸਤਾਨ ਅੱਤਵਾਦ ਖਿਲਾਫ ਲੜਾਈ ਦੀ ਗੱਲ ਕਰ ਰਿਹਾ ਹੈ, ਉਥੇ ਹੀ ਪਾਕਿ ਪੀ.ਐੱਮ. ਸ਼ਾਹਿਦ ਖਾਕਾਨ ਅੱਬਾਸੀ ਨੇ ਇਕ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ, 'ਪਾਕਿਸਤਾਨ 'ਚ ਕੋਈ ਕੇਸ ਹਾਫਿਜ਼ ਸਈਦ ਖਿਲਾਫ ਨਹੀਂ ਹੈ।'


Related News