ਬ੍ਰੈਗਜ਼ਿਟ ਅਤੇ ਅੱਤਵਾਦੀ ਹਮਲਿਆਂ ਤੋਂ ਬਾਅਦ ਬ੍ਰਿਟੇਨ ''ਚ ਨਸਲੀ ਹਮਲਿਆਂ ''ਚ ਹੋਇਆ ਵਾਧਾ

10/17/2017 9:30:13 PM

ਲੰਡਨ (ਭਾਸ਼ਾ)— ਬ੍ਰਿਟੇਨ 'ਚ ਬ੍ਰੈਗਜ਼ਿਟ ਅਤੇ ਅੱਤਵਾਦੀ ਹਮਲਿਆਂ ਤੋਂ ਬਾਅਦ ਨਸਲੀ ਹਮਲੇ 'ਚ 29 ਫੀਸਦੀ ਵਾਧਾ ਹੋਇਆ ਹੈ। ਇਹ ਜਾਣਕਾਰੀ ਗ੍ਰਹਿ ਵਿਭਾਗ ਵਲੋਂ ਅੱਜ ਜਾਰੀ ਨਵੇਂ ਅੰਕੜਿਆਂ ਤੋਂ ਮਿਲਿਆ ਹੈ। ਗ੍ਰਹਿ ਵਿਭਾਗ ਵਲੋਂ ਸਾਲ 2011-12 'ਚ ਨਫਰਤੀ ਅਪਰਾਧ ਦੇ ਅੰਕੜੇ ਦਰਜ ਕਰਨ ਦੀ ਸ਼ੁਰੂਆਤ ਤੋਂ ਬਾਅਦ ਸਾਲ 2015-16 'ਚ 62,518 ਹਮਲਿਆਂ ਦੇ ਮੁਕਾਬਲੇ 'ਚ ਸਾਲ 2016-17 'ਚ 80,393 ਹਮਲਿਆਂ ਦੇ ਮਾਮਲੇ ਦਰਜ ਕੀਤੇ ਗਏ ਹਨ। ਬ੍ਰਿਟੇਨ ਦੀ ਪੁਲਸ ਵਲੋਂ ਦਰਜ ਕੀਤੇ ਗਏ ਨਸਲੀ ਹਮਲਿਆਂ ਦੀ ਗਿਣਤੀ ਇਸ ਸਾਲ ਜੂਨ 'ਚ 6000 ਦੇ ਨਾਲ ਰਿਕਾਰਡ ਪੱਧਰ 'ਤੇ ਪਹੁੰਚ ਗਏ ਸਨ। ਇਹ ਗਿਣਤੀ ਪਿਛਲੇ ਸਾਲ 2016 ਦੇ ਜੁਲਾਈ ਮਹੀਨੇ 'ਚ ਪਹੁੰਚੇ 5500 ਦੇ ਅੰਕੜੇ ਜ਼ਿਆਦਾ ਹਨ। ਬ੍ਰਿਟੇਨ 'ਚ ਯੂਰਪੀ ਸੰਘ ਤੋਂ ਬਾਹਰ ਨਿਕਲਣ ਲਈ ਹੋਏ ਰੈਫਰੰਡਮ ਤੋਂ ਬਾਅਦ ਇਨ੍ਹਾਂ ਘਟਨਾਵਾਂ 'ਚ ਵਾਧਾ ਹੋਇਆ ਹੈ। ਉਥੇ ਹੀ ਸੰਸਦ ਨੇੜੇ ਵੈਸਟਮਿਨਸਟਰ ਬ੍ਰਿਜ 'ਤੇ ਹੋਏ ਹਮਲੇ, ਮਈ 'ਚ ਮੈਨਚੈਸਟਰ 'ਚ ਹੋਏ ਆਤਮਘਾਤੀ ਧਮਾਕੇ ਅਤੇ ਜੂਨ 'ਚ ਲੰਡਨ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਨਸਲੀ ਹਮਲਿਆਂ 'ਚ ਵਾਧਾ ਜਾਰੀ ਹੈ।


Related News