ਅਮਰੀਕਾ ''ਚ ਸੁਪਰੀਮ ਕੋਰਟ ਨੇ ਟਰੰਪ ਦੀ ਯਾਤਰਾ ਪਾਬੰਦੀ ਨੂੰ ਕੀਤਾ ਬਹਾਲ

06/26/2017 10:39:51 PM

ਵਾਸ਼ਿੰਗਟਨ — ਅਮਰੀਕਾ 'ਚ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਨੂੰ 6 ਮੁਸਲਿਮ ਦੇਸ਼ਾਂ ਦੇ ਯਾਤਰੀਆਂ 'ਤੇ ਉਸ ਵੱਲੋਂ ਲਾਏ ਗਏ 90 ਦਿਨਾਂ ਦੀ ਰੋਕ ਲਾਗੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕੋਰਟ ਨੇ ਅਜਿਹਾ ਕਰਕੇ ਹੇਠਲੀ ਅਦਾਲਤ ਦੇ ਉਸ ਆਦੇਸ਼ ਨੂੰ ਪਲਟ ਦਿੱਤਾ ਹੈ, ਜਿਸ ਨੇ ਉਸ 'ਤੇ ਰੋਕ ਲਾਈ ਸੀ। ਅੱਜ ਦਾ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਦਫਤਰ ਦੀ ਸਭ ਤੋਂ ਵੱਡੇ ਕਾਨੂੰਨੀ ਵਿਵਾਦ 'ਚ ਜਿੱਤ ਹੈ। ਕੋਰਟ ਮਾਮਲੇ ਤੋਂ ਬਾਅਦ 'ਚ ਦਲੀਲਾਂ ਸੁਣੇਗੀ।


Related News