ਕਾਰ ਨੂੰ ਲੱਗੀ ਅੱਗ, ਰੱਬ ਬਣ ਕੇ ਆਏ ਅਧਿਕਾਰੀਆਂ ਨੇ ਬਚਾਈ ਦਾਦੀ-ਪੋਤੇ ਦੀ ਜਾਨ

10/17/2017 12:39:33 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸਿਡਨੀ 'ਚ ਇਕ ਭਿਆਨਕ ਕਾਰ ਹਾਦਸਾ ਵਾਪਰ ਗਿਆ। ਦਰਅਸਲ ਉੱਤਰੀ-ਪੱਛਮੀ ਸਿਡਨੀ ਦੇ ਐਨਾਗਰੋਵ 'ਚ ਇਕ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਇਸ ਭਿਆਨਕ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਕਾਰ 'ਚ ਸਵਾਰ 62 ਸਾਲਾ ਦਾਦੀ ਅਤੇ ਉਸ ਦਾ 17 ਮਹੀਨਿਆਂ ਦੇ ਪੋਤੇ ਨੂੰ ਬਚਾ ਲਿਆ ਗਿਆ। ਘਟਨਾ ਤੋਂ ਤੁਰੰਤ ਬਾਅਦ ਪੁਲਸ ਅਤੇ ਐਮਰਜੈਂਸੀ ਅਧਿਕਾਰੀ ਪੁੱਜੇ। 
ਐਮਰਜੈਂਸੀ ਅਧਿਕਾਰੀਆਂ ਨੇ ਦਾਦੀ ਅਤੇ ਉਸ ਦੇ ਪੋਤੇ ਨੂੰ ਜ਼ਿਆਦਾ ਅੱਗ ਲੱਗਣ ਤੋਂ ਪਹਿਲਾਂ ਕਾਰ 'ਚੋਂ ਬਾਹਰ ਕੱਢ ਲਿਆ।

PunjabKesari
ਪੁਲਸ ਇੰਸਪੈਕਟਰ ਪੀਟਰ ਵੈਨ ਪਰਾਗ ਨੇ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਦੇਖਿਆ ਕਿ ਕਾਰ ਬਿਜਲੀ ਦੇ ਖੰਭੇ ਨਾਲ ਟਕਰਾਈ ਹੋਈ ਸੀ ਅਤੇ ਉਸ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉੱਤਰੀ-ਪੱਛਮੀ ਸਿਡਨੀ ਦੇ ਐਨਾਗਰੋਵ 'ਚ 12 ਵਜ ਕੇ 15 ਮਿੰਟ 'ਤੇ ਵਾਪਰਿਆ। ਉਨ੍ਹਾਂ ਦੋਹਾਂ ਨੂੰ ਸਥਿਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਬੱਚੇ ਨੂੰ ਸੀਟ ਬੈਲਟ ਹੋਣ ਕਾਰਨ ਗਰਦਨ 'ਤੇ ਸੱਟ ਲੱਗ ਗਈ ਸੀ। 
ਓਧਰ ਇੰਸਪੈਕਟਰ ਵੈਨ ਪਰਾਗ ਨੇ ਕਿਹਾ ਕਿ ਅੱਗ ਜ਼ਿਆਦਾ ਵਧਣ ਤੋਂ ਪਹਿਲਾਂ ਬਚਾਅ ਟੀਮ ਦੇ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਉਨ੍ਹਾਂ ਨੂੰ ਬਚਾਇਆ। ਕੁਝ ਹੀ ਮਿੰਟਾਂ 'ਚ ਪੂਰੀ ਕਾਰ ਅੱਗ ਦੀਆਂ ਲਪਟਾਂ ਵਿਚ ਘਿਰ ਗਈ। ਉਨ੍ਹਾਂ ਕਿਹਾ ਕਿ ਔਰਤ ਚੁੱਪ ਅਤੇ ਪਰੇਸ਼ਾਨ ਸੀ ਅਤੇ ਭਾਵੁਕ ਹੋ ਗਈ ਕਿ ਉਸ ਨਾਲ ਇਹ ਕੀ ਵਾਪਰ ਗਿਆ। ਉਸ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਖੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਹੋਰ ਜ਼ਖਮੀ ਨਹੀਂ ਹੋਇਆ ਹੈ।


Related News