ਸਖਤ ਕਾਨੂੰਨ ਦੇ ਬਾਵਜੂਦ ਵੀ ਅਫਗਾਨਿਸਤਾਨ ''ਚ ਆਮ ਹਨ ਸਮਲਿੰਗੀ ਸੰਬੰਧ, ਸ਼ਿਕਾਰ ਮੁੰਡੇ ਨੇ ਸੁਣਾਈ ਹੱਡਬੀਤੀ

06/26/2017 4:16:58 PM

ਕਾਬੁਲ— ਸਮਲਿੰਗੀ ਸੰਬੰਧਾਂ ਨੂੰ ਲੈ ਕੇ ਜ਼ਿਆਦਾਤਰ ਇਸਲਾਮੀ ਜਾਂ ਮੁਸਲਿਮ ਦੇਸ਼ਾਂ 'ਚ ਬਹੁਤ ਸਖਤ ਕਾਨੂੰਨ ਹਨ। ਅਫਗਾਨਿਸਤਾਨ ਵੀ ਇਸ ਦਾ ਅਪਵਾਦ ਨਹੀਂ ਹੈ ਪਰ ਜ਼ਮੀਨੀ ਸੱਚਾਈ ਇਹ ਹੈ ਕਿ ਬੀਤੇ ਕਈ ਦਹਾਕਿਆਂ ਤੋਂ ਘਰੇਲੂ ਯੁੱਧ ਦੀ ਅੱਗ 'ਚ ਸੜ ਰਹੇ ਇਸ ਦੇਸ਼ 'ਚ ਨਾਬਾਲਗ ਮੁੰਡਿਆਂ ਦਾ ਜਿਨਸੀ ਸ਼ੋਸ਼ਣ, ਬਲਾਤਕਾਰ ਅਤੇ ਜਿਨਸੀ ਗੁਲਾਮ ਬਣਾਇਆ ਜਾਣਾ ਬਿਨਾ ਰੁੱਕੇ ਜਾਰੀ ਹੈ। 
ਇੱਥੇ ਬੱਚਿਆਂ 'ਤੋਂ ਨਾਚ-ਗਾਣੇ ਦਾ ਪੇਸ਼ਾ ਵੀ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਉਹ ''ਬਚਾ ਬਾਜੀ'' ਕਹਿੰਦੇ ਹਨ। ਇਕ ਸਮਾਚਾਰ ਏਜੰਸੀ ਨੇ ਅਫਗਾਨਿਸਤਾਨ ਦੇ ਤਿੰਨ ਨਾਬਾਲਗਾਂ ਨਾਲ ਗੱਲ ਕੀਤੀ ਹੈ ਜੋ ਕਿਸੇ ਤਰ੍ਹਾਂ ਜਿਨਸੀ ਸ਼ੋਸ਼ਕਾਂ ਦੀ ਗ੍ਰਿਫਤ ਤੋਂ ਬਚ ਕੇ ਨਿਕਲ ਆਏ ਸਨ।
ਇਹ ਤਿੰਨੇ ਬੱਚੇ ਹੁਣ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ''ਬਚਾ ਬਾਜੀ'' ਦੀਆਂ ਮਹਿਫਲਾਂ 'ਚ ਨੱਚ ਗਾ ਕੇ ਆਪਣਾ ਗੁਜਾਰਾ ਕਰ ਰਹੇ ਹਨ। ਇਨ੍ਹਾਂ ਤਿੰਨਾਂ ਬੱਚਿਆਂ 'ਚੋਂ ਇਕ ਬੱਚੇ ਮੁਤਾਬਕ ਕਮਾਂਡਰ ਨੇ ਚਾਰ ਸਾਲ ਤੱਕ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਮਗਰੋਂ ਨਵਾਂ ''ਬਾਲ ਗੁਲਾਮ'' ਖਰੀਦ ਲਿਆ ਅਤੇ ਉਨ੍ਹਾਂ ਨੂੰ ਦੂਜੇ ਸਥਾਨਕ ਸਰਦਾਰ ਨੂੰ ''ਤੋਹਫੇ'' ਦੇ ਤੌਰ 'ਤੇ ਦੇ ਦਿੱਤਾ। ਇਸ ਸਮੇਂ ਮੁੰਡੇ ਦੀ ਉਮਰ 19 ਸਾਲ ਹੈ। ਉਸ ਮੁਤਾਬਕ ਜਦੋਂ ਨਵਾਂ ਮਾਲਕ ਉਨ੍ਹਾਂ ਨੂੰ ਇਕ ਵਿਆਹ 'ਚ ਮਨੋਰੰਜਨ ਲਈ ਲੈ ਕੇ ਗਿਆ ਸੀ ਤਾਂ ਉੱਥੇ ਗੋਲਾਬਾਰੀ ਸ਼ੁਰੂ ਹੋ ਗਈ। ਇਸ ਮੌਕੇ ਦਾ ਫਾਇਦਾ ਉਠਾ ਕੇ ਉਹ ਉੱਥੋਂ ਭੱਜ ਆਏ।
ਅਜਿਹੇ ਮੁੰਡਿਆਂ ਦੀ ਮੁਸ਼ਕਲ ਇਹ ਹੈ ਕਿ ਜਿਨਸੀ ਸ਼ੋਸ਼ਣ ਦੀ ਗ੍ਰਿਫਤ ਤੋਂ ਬਚ ਕੇ ਨਿਕਲਣ ਮਗਰੋਂ ਉਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਕੋਈ ਸੁਰੱਖਿਆ ਨਹੀਂ ਮਿਲਦੀ ਅਤੇ ਨਾ ਹੀ ਜਿੰਦਗੀ ਜਿਉਣ ਲਈ ਕੋਈ ਮਦਦ ਮਿਲਦੀ ਹੈ। ਇਹ ਮੁੰਡੇ ਪੜ੍ਹੇ-ਲਿਖੇ ਨਾ ਹੋਣ ਕਾਰਨ ਨੱਚ ਗਾ ਕੇ ਆਪਣਾ ਪੇਟ ਪਾਲਦੇ ਹਨ।
15 ਸਾਲਾ ਇਕ ਮੁੰਡੇ ਨੇ ਦੱਸਿਆ ਕਿ ਕੁਝ ਪੁਲਸ ਵਾਲੇ ਵੀ ਗਰੀਬ ਘਰਾਂ ਦੇ ਛੋਟੇ ਬੱਚਿਆਂ ਨੂੰ ਅਜਿਹੇ ਲੋਕਾਂ ਨੂੰ ਸੋਂਪ ਦਿੰਦੇ ਹਨ।
ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਸ ਸਾਲ ''ਬਚਾ ਬਾਜੀ'' ਵਿਰੁੱਧ ਸਖਤ ਕਾਨੂੰਨ ਬਣਾਇਆ ਪਰ ਇਹ ਕਾਨੂੰਨ ਲਾਗੂ ਕਦੋਂ ਹੋਵੇਗਾ ਇਹ ਸਥਿਤੀ ਹਾਲੇ ਸਪੱਸ਼ਟ ਨਹੀਂ ਹੈ। ਫਰਵਰੀ 'ਚ ਪੁਲਸ ਨੇ ''ਬਚਾ ਬਾਜੀ'' ਦੀਆਂ ਕਈ ਮਹਿਫਲਾਂ 'ਤੇ ਛਾਪਾ ਮਾਰਿਆ ਪਰ ਅਜਿਹੀਆਂ ਮਹਿਫਲਾਂ ਆਯੋਜਿਤ ਕਰਨ ਵਾਲਿਆਂ ਨੂੰ ਫੜਨ ਦੀ ਥਾਂ ਪੀੜਤ ਬੱਚਿਆਂ ਨੂੰ ਹੀ ਗ੍ਰਿਫਤਾਰ ਕਰ ਕੇ ਜੇਲ 'ਚ ਪਾ ਦਿੱਤਾ। 19 ਸਾਲਾ ਮੁੰਡੇ ਨੇ ਦੱਸਿਆ,'' ਪੁਲਸ ਦੇ ਇਨ੍ਹਾਂ ਛਾਪਿਆਂ ਕਾਰਨ ਜਿੰਦਗੀ ਜਿਉਣਾ ਮੁਸ਼ਕਲ ਹੋ ਗਿਆ ਹੈ ਅਤੇ ਉਸ ਕੋਲ ਵੇਸਵਾਪੁਣੇ ਦੇ ਇਲਾਵਾ ਉਸ ਕੋਲ ਕੋਈ ਚਾਰੀ ਨਹੀਂ ਹੈ।''


Related News