ਮੈਲਬੌਰਨ ''ਚ ਇਨ੍ਹਾਂ ਥਾਵਾਂ ''ਤੇ ਘੁੰਮਣ ਲਈ ਤੁਹਾਨੂੰ ਨਹੀਂ ਢਿੱਲੀ ਕਰਨੀ ਪਵੇਗੀ ਜੇਬ (ਤਸਵੀਰਾਂ)

08/29/2016 8:31:36 AM

ਮੈਲਬੌਰਨ— ਆਸਟਰੇਲੀਆ ਦਾ ਸ਼ਹਿਰ ਮੈਲਬੌਰਨ ਦੁਨੀਆਂ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ ਹੋਣ ਦਾ ਖਿਤਾਬ ਜਿੱਤ ਚੁੱਕਾ ਹੈ। ਤੁਹਾਨੂੰ ਕਿਹੋ-ਜਿਹਾ ਲੱਗੇਗਾ ਜੇਕਰ ਇੱਥੇ ਘੁੰਮਣ-ਫਿਰਨ ਲਈ ਇਕ ਵੀ ਪੈਸਾ ਨਾ ਖਰਚਣਾ ਪਵੇ। ਯਕੀਨੀ ਤੌਰ ''ਤੇ ਤੁਸੀਂ ਅਜਿਹੇ ਸਥਾਨਾਂ ਦੀ ਭਾਲ ਜ਼ਰੂਰ ਕਰੋਗੇ ਜਿੱਥੇ ਤੁਸੀਂ ਮੁਫਤ ਵਿਚ ਖਾਸ ਇਮਾਰਤਾਂ, ਕਲਾ, ਸੰਗੀਤ ਅਤੇ ਪਾਰਕਾਂ ਦੀ ਸੈਰ ਹੋ ਸਕੇ। 

ਮੈਲਬੌਰਨ ਦੀ ਪ੍ਰਸਿੱਧ ''ਗੋ ਗੈਲਰੀ ਹੋਪਿੰਗ'' ਸੈਲਾਨੀਆਂ ਦੀ ਖਿੱਚ ਦਾ ਵੱਡਾ ਕੇਂਦਰ ਹੈ। ਇੱਥੇ ਕਲਾ ਦਾ ਖਾਸ ਨਮੂਨਾ ਦੇਖਣ ਨੂੰ ਮਿਲਦਾ ਹੈ। ''ਦਿ ਸਟੇਟ ਲਾਈਬ੍ਰੇਰੀ ਆਫ ਵਿਕਟੋਰੀਆ'' ਵਿਚ ਲਗਭਗ 2 ਮਿਲੀਅਨ ਤੋਂ ਵਧੇਰੇ ਕਿਤਾਬਾਂ ਰੱਖੀਆਂ ਗਈਆਂ ਹਨ। ਇਸ ਨੂੰ 1854 ਵਿਚ ਸਥਾਪਤ ਕੀਤਾ ਗਿਆ ਸੀ। ਇੱਥੇ ਬੈਠ ਕੇ ਮੁਫਤ ਵਿਚ ਲੋਕਾਂ ਕਿਤਾਬਾਂ ਪੜ੍ਹਨ ਦਾ ਆਨੰਦ ਮਾਣਦੇ ਹਨ। ਇਸ ਲਾਈਬ੍ਰੇਰੀ ਦੀ ਖਾਸੀਅਤ ਹੈ, ਇਸਦਾ ਗੁਬੰਦ ਵਾਲਾ ਇਕ ਕਮਰਾ ਜਿਸ ਨੂੰ 1913 ਵਿਚ ਖਾਸ ਤੌਰ ''ਤੇ ਤਿਆਰ ਕਰਵਾਇਆ ਗਿਆ ਸੀ। ਇਹ ਵਿਸ਼ਵ ਵਿਚ ਪ੍ਰਸਿੱਧ ਲਾਈਬ੍ਰੇਰੀ ਹੈ। ਇੱਥੇ ਫਾਈਨ ਆਰਟਸ, ਵਰਕਸ਼ਾਪ ਅਤੇ ਬੱਚਿਆਂ ਨੂੰ ਰਚਨਾਤਮਕ ਕੰਮਾਂ ਦੀ ਮੁਫਤ ਵਿਚ ਸਿਖਲਾਈ ਦਿੱਤੀ ਜਾਂਦੀ ਹੈ। ਇੱਥੇ ''ਲੂਨਾ ਪਾਰਕ'' ਦੇ ਨਾਂ ਤੋਂ ਮਸ਼ਹੂਰ ਸਥਾਨ ''ਤੇ ਛੁੱਟੀ ਮਨਾਉਣ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਇਸਦੀ ਸੁੰਦਰਤਾ ਇਮਾਰਤ ''ਤੇ ਕੀਤੀ ਕਲਾਕਾਰੀ ਅਤੇ ਖਾਸ ਕਿਸਮ ਦੇ ਝੂਲੇ ਹਨ। ਇਹ ਸਥਾਨ ਬੱਚਿਆਂ, ਜਵਾਨਾਂ ਅਤੇ ਬਜ਼ੁਰਗਾਂ ਦੀ ਪਹਿਲੀ ਪਸੰਦ ਹੈ।

ਆਸਟਰੇਲੀਅਨ ਲੋਕਾਂ ਨੂੰ ਘੁੰਮਣ-ਫਿਰਨ ਲਈ ''ਰਾਇਲ ਬੋਟੈਨਿਕ ਗਾਰਡਨ'' ਬਹੁਤ ਪਸੰਦ ਹੈ। ਇੱਥੇ ਦੀ ਖੂਬਸੂਰਤੀ ਹਰੇਕ ਦੇ ਮਨ ਨੂੰ ਮੋਹ ਲੈਂਦੀ ਹੈ।  ਇੱਥੇ ਦਾ ਵਾਤਾਵਰਣ ਕੁਦਰਤ ਦੀ ਗੋਦ ਦਾ ਆਨੰਦ ਦਿੰਦਾ ਹੈ। ਇਕ ਪਾਸੇ ਝੀਲ ਦੀ ਖੂਸਬਸੂਰਤੀ ਸਭ ਨੂੰ ਆਪਣੇ ਵੱਲ ਖਿੱਚਦੀ ਹੈ। ਬਜ਼ੁਰਗ ਵਿਅਕਤੀ ਇੱਥੇ ਸ਼ਾਂਤੀ ਦੇ ਪਲ ਬਤੀਤ ਕਰਦੇ ਹਨ। ਝੀਲ ਦਾ ਨਜ਼ਾਰਾ ਅਤੇ ਕਸਰਤ ਕਰਨ ਲਈ ਖੁੱਲ੍ਹਾ ਥਾਂ ਵੀ ਸਭ ਨੂੰ ਆਪਣੇ ਵੱਲ ਖਿੱਚਦਾ  ਹੈ। 

''ਮੈਲਬੌਰਨ ਆਰਟੀਕਲਚਰਲ ਜੈਮਜ਼'' ਕਲਾ ਦਾ ਬਹੁਤ ਹੀ ਸੁੰਦਰ ਨਮੂਨਾ ਹੈ। ਜੇਕਰ ਤੁਸੀਂ ਇੱਥੇ ਘੁੰਮਣ ਲਈ ਆਉਣਾ ਚਾਹੰਦੇ ਹੋ ਤਾਂ ਤੁਸੀਂ ਆਪਣੇ ਕੈਮਰੇ ਨੂੰ ਤਿਆਰ ਰੱਖੋ ਕਿਉਂਕਿ ਇੱਥੋਂ ਦੀ ਖੂਬਸੂਰਤੀ ਤੁਹਾਨੂੰ ਆਪਣਾ ਦੀਵਾਨਾ ਬਣਾ ਦੇਵੇਗੀ। ਖਾਸ ਮੋਤੀਆਂ ਅਤੇ ਨਗਾਂ ਨਾਲ ਜੜ੍ਹੀਆਂ ਇਮਾਰਤਾਂ ਪੁਰਾਤਨ ਕਲਾ ਦਾ ਨਮੂਨਾ ਪੇਸ਼ ਕਰਦੀਆਂ ਹਨ। ਜੇਕਰ ਤੁਸੀਂ ਵੱਖਰੇ-ਵੱਖਰੇ ਸਥਾਨ ਦੇਖਣ ਮਗਰੋਂ ਮਸਤੀ ਕਰਨਾ ਚਾਹੁੰਦੇ ਹੋ ਤਾਂ ਮੈਲਬੌਰਨ ''ਚ ਇਸ ਲਈ ਵਿਸ਼ੇਸ਼ ਪ੍ਰਬੰਧ ਹੈ। ਇੱਥੇ ''ਗਿਗਜ਼'' ''ਚ ਮੁਫਤ ਵਿਚ ਜਾਓ ਅਤੇ ਆਪਣੀ ਪਸੰਦ ਦਾ ਸੰਗੀਤ ਸੁਣੋ। ਇੱਥੇ ਕੁੱਝ ਲੋਕ ਪੈਸੇ ਖਰਚ ਕਰਕੇ ਵੀ ਸੰਗੀਤ ਦਾ ਆਨੰਦ ਲੈਣ ਆਉਂਦੇ ਹਨ ਅਤੇ ਬਹੁਤ ਸਾਰੇ ਮੁਫਤ ਵਿਚ ਵੀ ਸੰਗੀਤ ਸੁਣਦੇ ਹਨ। ਇੱਥੇ ਹਰ ਤਰ੍ਹਾਂ ਦਾ ਸੰਗੀਤ ਸੁਣਨ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਥਾਨ ਹਨ, ਜਿੱਥੇ ਜਾ ਕੇ ਤੁਸੀਂ ਮੁਫਤ ਵਿਚ ਆਪਣੀ ਛੁੱਟੀ ਦਾ ਮਜ਼ਾ ਲੈ ਸਕਦੇ ਹੋ।

 

Related News