ਮੈਲਬੌਰਨ ਵਿਚ ਹੋਇਆ ਫਰਾਰ ਦਾ ਪ੍ਰੀਮੀਅਰ

08/29/2015 3:09:25 PM

ਮੈਲਬੌਰਨ ( ਮਨਦੀਪ ਸਿੰਘ ਸੈਣੀ ) ਸਿੱਪੀ ਗਰੇਵਾਲ ਪ੍ਰੋਡਕਸ਼ਨਜ਼'' ਦੇ ਬੈਨਰ ਹੇਠ  ਨਿਰਦੇਸ਼ਕ ਬਲਜੀਤ ਸਿੰਘ ਦਿਓ ਵੱਲੋਂ ਨਿਰਦੇਸ਼ਤ ਕੀਤੀ ਗਈ ਪੰਜਾਬੀ ਫ਼ਿਲਮ ''ਫ਼ਰਾਰ'' ਦਾ ਆਸਟਰੇਲੀਅਨ ਪ੍ਰੀਮੀਅਰ ਸ਼ੋਅ ਮੈਲਬੌਰਨ ਦੇ ਵਿਲੇਜ ਸਿਨੇਮਾ ਸਨਸ਼ਾਇਨ ਵਿਖੇ 28 ਅਗਸਤ ਸ਼ੁੱਕਰਵਾਰ ਸ਼ਾਮ ਨੂੰ ਕੀਤਾ ਗਿਆ | ਆਸਟਰੇਲੀਆ ਦੇ ਵਿਚ ਇਸ ਫਿਲਮ ਨੂੰ ਮੈਜਿਕ ਕਲਾਊਡ ਐਂਟਰਟੇਨਮੈਂਟ ਦੇ ਸਿੱਪੀ ਗਰੇਵਾਲ ਤੇ ਗਗਨ ਬਿੰਦਰਾ ਵੱਲੋਂ ਰਿਲੀਜ਼ ਕੀਤਾ ਗਿਆ ਹੈ | ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਗਿੱਪੀ ਗਰੇਵਾਲ ਅਤੇ ਕਾਇਨਾਤ ਅਰੋੜਾ, ਗਿਰਜਾ ਸ਼ੰਕਰ ਅਤੇ ਜੱਗੀ ਸਿੰਘ ਆਦਿ ਨੇ ਨਿਭਾਈਆਂ ਹਨ ।  ਫ਼ਿਲਮ ਦੀ ਕਹਾਣੀ ਦੋ ਨੌਜਵਾਨਾਂ ਏਕਮ ਅਤੇ ਛਿੰਦੇ (ਗਿੱਪੀ ਗਰੇਵਾਲ) ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। ਛਿੰਦਾ ਅਮਰੀਕਾ ਦਾ ਇੱਕ ਗੈਂਗਸਟਰ ਹੈ ਅਤੇ ਏਕਮ ਇੱਕ ਸਿੱਧਾ-ਸਾਧਾ ਨੌਜਵਾਨ ਜੋ ਅਮਰੀਕਾ ਵਿੱਚ ਸਟੱਡੀ ਵੀਜ਼ੇ ''ਤੇ ਆਇਆ ਹੈ ਪਰ ਏਕਮ ਦੀ ਸ਼ਕਲ ਛਿੰਦੇ ਨਾਲ ਮਿਲਦੀ ਹੋਣ ਕਰਕੇ ਉਹ ਅਮਰੀਕਾ ਪਹੁੰਚਦਿਆਂ ਹੀ ਕਈ ਸਮੱਸਿਆਵਾਂ ਵਿੱਚ ਘਿਰ ਜਾਂਦਾ ਹੈ। ਦੂਜੇ ਪਾਸੇ ਫ਼ਿਲਮ ਦਾ ਦਮਦਾਰ ਵਿਲੇਨ ''ਕਪਤਾਨ'' (ਜੱਗੀ ਸਿੰਘ) ਹੈ ਜੋ ਕਦਮ-ਕਦਮ ''ਤੇ ਛਿੰਦੇ ਤੇ ਏਕਮ ਲਈ ਸਮੱਸਿਆਵਾਂ ਖੜ੍ਹੀਆਂ ਕਰਦਾ ਹੈ । ਇਸ ਮੌਕੇ ਵਿੱਕੀ ਸ਼ਰਮਾ, ਸੱਤੀ ਗਰੇਵਾਲ, ਸੁਲਤਾਨ ਢਿੱਲੋਂ, ਰਣਜੋਧ ਜੋਧਾ, ਜੈਦੀਪ ਗੋਰਾਇਆ, ਅਮਿੰਦਰ ਧਾਮੀ, ਲਖਮਾਨ ਵਿਰਕ, ਲਵਲੀ ਵਾਲੀਆ ਤੇ ਨਿਰਵੈਰ ਕੰਧੋਲਾ ਵੀ ਹਾਜ਼ਿਰ ਸਨ |


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News